ਕਣਕ ਦੇ ਨਾੜ ਨੂੰ  ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਖੇਤੀਬਾੜੀ ਮਹਿਕਮੇ ਵਲ਼ੋਂ  ਕੀਤੀ ਗਈ ਕਾਰਵਾਈ ।

 

IMG-20170504-WA0031 IMG-20170504-WA0032 Aqua Star 4G_20170504_174200

ਗੁਰਦਾਸਪੁਰ,ਕਾਦੀਆਂ  5 ਮਈ  (ਦਵਿੰਦਰ ਸਿੰਘ ਕਾਹਲੋਂ) ਕਣਕ ਦੀ  ਰਹਿੰਦ ਖੂੰਹਦ ਤੇ ਸਰਕਾਰ ਵੱਲੋਂ ਲਗਾਈ ਪਬੰਦੀ ਦੇ ਚੱਲਦਿਆਂ  ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡਾਂ ਵਿਚ  ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿਲੀ ਤੇ ਖੇਤੀਬਾੜੀ ਵਿਭਾਗ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲ਼ੋਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ  ਬਲਾਕ ਖੇਤੀਬਾੜੀ ਦਫ਼ਤਰ ਕਾਦੀਆਂ ਵਲ਼ੋਂ ਕਾਰਵਾਈ ਕਰਦਿਆਂ ਨਜ਼ਦੀਕੀ ਪਿੰਡ ਨਾਥਪੁਰ ਤੇ ਠੀਕਰੀਵਾਲ ਰੋਡ ਕਾਦੀਆਂ ਦੇ ਕਿਸਾਨਾਂ ਵਲ਼ੋਂ ਨਾੜ ਨੂੰ ਅੱਗ ਲਗਾਉਣ  ਤੇ ਭਾਰੀ ਜੁਰਮਾਨਾ ਕੀਤਾ ਗਿਆ ।ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਕਾਦੀਆਂ ਦੇ ਮੁੱਖ ਅਫ਼ਸਰ ਸ. ਸਤਨਾਮ ਸਿੰਘ ਬਾਜਵਾ ਨੇ ਦੱਸਿਆ ਕਿ ਬੀਤੀ ਸ਼ਾਮ ਉਹਨਾ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਾਥਪੁਰ ਵਿਖੇ ਦਵਿੰਦਰ ਸਿੰਘ ਪੁੱਤਰ ਕੁੰਨਣ ਸਿੰਘ ਵਲ਼ੋਂ ਆਪਣੇ ਖੇਤ ਵਿਚ ਕਣਕ ਦੇ ਨਾੜ ਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਲਗਾਈ ਗਈ ਹੈ ਤਾਂ ਮੌਕੇ ਤੇ ਪਹੁੰਚ ਕੇ ਅੱਗ ਨਾਲ ਫੈਲ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਮੌਕੇ ਤੇ ਹੀ 2500 ਰੁ, ਜੁਰਮਾਨਾ ਕੀਤਾ  ਤੇ ਅੱਗੇ ਤੋ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ । ਇਸੇ ਤਰਾ ਇੱਕ ਹੋਰ ਕਿਸਾਨ ਬਚਿੱਤਰ ਸਿੰਘ ਪੁੱਤਰ ਚੂੜ ਸਿੰਘ ਵਾਸੀ ਠੀਕਰੀਵਾਲ ਨੂੰ ਨਾੜ ਨੂੰ ਅੱਗ ਲਗਾਉਣ ਤੇ 2500 ਰੁਪਏ ਜੁਰਮਾਨਾ ਕੀਤਾ ਗਿਆ ਹੈ ।  ਉਹਨਾਂ ਕਿਹਾ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੇ ਸਰਕਾਰ ਵੱਲੋਂ  ਪਬੰਦੀ  ਲਗਾਈ ਗਈ ਹੈ ।  ਉਹਨਾਂ ਹੋਰ ਕਿਹਾ ਕੇ ਕਣਕ ਦੇ ਨਾੜ ਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਣ ਤਾਂ ਫੈਲਦਾ ਹੀ  ਹੈ ਓਥੇ  ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ। ਉਹਨਾਂ  ਕਿਸਾਨਾਂ ਨੂੰ ਅਪੀਲ ਕੀਤੀ  ਕਿ ਜੁਰਮਾਨੇ ਤੇ ਕਾਨੂੰਨੀ ਕਾਰਵਾਈ ਤੋ ਬਚਣ  ਲਈ ਨਾੜ ਨੂੰ ਅੱਗ ਨਾ ਲਗਾਉਣ । ਇਸ ਮੌਕੇ ਸ੍ਰ  ਸਤਨਾਮ  ਸਿੰਘ ਬਾਜਵਾ ਨਾਲ ਸਹਾਇਕ ਖੇਤੀਬਾੜੀ ਅਫ਼ਸਰ ਹਰਪ੍ਰੀਤ ਸਿੰਘ  ਸਹਾਇਕ ਖੇਤੀਬਾੜੀ ਅਫ਼ਸਰ ਨਿਤਿਸ਼ ਕੁਮਾਰ, ਹਲਕਾ ਪਟਵਾਰੀ ਸੰਜੀਵ ਕੁਮਾਰ, ਸ. ਮੰਗਲ ਸਿੰਘ ਏ ਐਸ ਆਈ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone