ਔਰਤ ਦੀਆਂ ਵਾਲਿਆਂ ਖਿੱਚ ਲੁਟੇਰੇ ਹੋਏ ਫ਼ਰਾਰ  ।

ਗੁਰਦਾਸਪੁਰ ,ਕਾਦੀਆਂ 18 ਮਈ (ਦਵਿੰਦਰ ਸਿੰਘ ਕਾਹਲੋਂ ) ਬੀਤੀ ਰਾਤ ਕਰੀਬ  7.30   ਵਜੇ  ਸਥਾਨਕ ਹਰਚੋਵਾਲ ਰੋਡ ਨੇੜੇ ਪਿੰਡ ਛੋਟਾ ਨੰਗਲ ਵਿਖੇ  ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਵਿੱਦਿਆ ਪਤਨੀ ਸਵ. ਅਜੀਤ ਸਿੰਘ ਵਾਸੀ ਪਿੰਡ ਛੋਟਾ ਨੰਗਲ ਨੇ ਦੱਸਿਆ ਕਿ ਮੈਂ  ਸੜਕ ਤੋਂ ਫ਼ਿਲਟਰ ਪਾਣੀ ਲੈ ਕੇ ਵਾਪਸ ਘਰ ਆ ਰਹੀ ਸੀ  ਕੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਕੇ  ਕੰਨਾਂ ਚੋਂ ਵਾਲੀਆਂ ਖਿੱਚ ਕੇ ਤੇ  ਮੈਨੂੰ ਜ਼ਖਮੀ ਕਰ ਕੇ ਫ਼ਰਾਰ ਹੋ ਗਏ  । ਉਨ੍ਹਾਂ ਦੱਸਿਆ ਕਿ ਅੱਧੇ ਤੋਲੇ ਦੇ ਕਰੀਬ ਵਾਲੀਆਂ ਸਨ ਜਿਨ੍ਹਾਂ ਦੀ ਕੀਮਤ ਕਰੀਬ 15 ਹਜ਼ਾਰ ਰੁਪਏ ਬਣਦੀ ਹੈ । ਉਨ੍ਹਾਂ ਕਿਹਾ ਕੇ ਇਸ ਸਬੰਧੀ ਪੁਲਸ ਥਾਣਾ ਕਾਦੀਆਂ ਨੂੰ ਸੂਚਿਤ ਕਰ ਦਿੱਤਾ ਗਿਆ  ਹੈ । ਜਦੋਂ ਇਸ ਬਾਰੇ ਪੁਲਸ ਥਾਣਾ ਕਾਦੀਆਂ ਦੇ  ਐੱਸ ਐੱਚ ਓ  ਸੁਦੇਸ਼ ਕੁਮਾਰ ਸ਼ਰਮਾ  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਮੇਰੇ ਧਿਆਨ ਵਿਚ ਆ ਗਿਆ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ ।                         

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone