ਐਂਟੀ ਡੇਂਗੂ  ਜਾਗਰੂਕਤਾ ਕੈਂਪ ਲਗਾਇਆ ।

ਗੁਰਦਾਸਪੁਰ, ਕਾਦੀਆਂ 11 ਜੁਲਾਈ(ਦਵਿੰਦਰ ਸਿੰਘ ਕਾਹਲੋਂ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਗੁਰਦਾਸਪੁਰ  ਡਾਕਟਰ ਕਿਸਨ ਚੰਦ ਦੇ ਹੁਕਮਾਂ ਅਨੁਸਾਰ ਡਾਕਟਰ ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਮਲੇਰੀਆ ਅਫ਼ਸਰ ਗੁਰਦਾਸਪੁਰ ਤੇ ਡਾਕਟਰ ਚੇਤਨਾ ਸੀਨੀਅਰ ਮੈਡੀਕਲ ਅਫ਼ਸਰ ਭਾਮ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਕਾਹਲਵਾ ਵਿਖੇ ਐਂਟੀ ਡੇਂਗੂ  ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮਨਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ ਕੁਲਦੀਪ ਸਿੰਘ ਹੈਲਥ ਵਰਕਰ ਸੇਵਾ ਸੈਂਟਰ ਕਾਹਲਵਾ ਨੇ ਸਕੂਲ ਦੇ ਬੱਚਿਆ ਨੂੰ ਡੇਗੂ ਬੁਖ਼ਾਰ ਦੇ ਲੱਛਣਾਂ ਬਾਰੇ ਦੱਸਿਆ ਜਿਵੇਂ ਕਿ ਤੇਜ਼ ਸਿਰ ਦਰਦ , ਤੇਜ਼ ਬੁਖ਼ਾਰ ,ਮਾਸ ਪੇਸੀਆਂ ਤੇ ਜੋੜਾ ਵਿਚ ਦਰਦ, ਜੀ ਕੱਚਾ ਹੋਣਾ , ਉਲਟੀਆਂ ਆਉਣਾ , ਨੱਕ ਤੇ ਮੂੰਹ ਦੇ ਮਸੂੜਿਆ ਵਿਚੋਂ ਖ਼ੂਨ ਵਗਣਾ ਨਿਸਾਨੀਆ ਹਨ । ਓਹਨਾ  ਕਿਹਾ ਕੇ  ਇਹ ਬੁਖ਼ਾਰ ਏਡੀਜ ਅਜੈਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ । ਇਸ ਨੂੰ ਰੋਕਣ ਲਈ ਆਲ਼ੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ । ਪਾਣੀ ਨਾ ਖੜਾ ਹੋਣ ਦਿੱਤਾ ਜਾਵੇ , ਹਫ਼ਤੇ ਵਿਚ ਇੱਕ ਵਾਰ ਆਪਣੇ ਕੂਲਰਾਂ ਦੀ ਸਫ਼ਾਈ ਕੀਤੀ ਜਾਵੇ ਤਾਂ ਕਿ ਇਸ ਖ਼ਤਰਨਾਕ ਡੇਗੂ ਬੁਖ਼ਾਰ ਤੋ ਬਚਿਆ ਜਾ ਸਕੇ । ਇਸ ਕੈਪ ਮੌਕੇ ਸਕੂਲ ਦੇ ਹੈੱਡਮਾਸਟਰ ਤਿਲਕ ਰਾਜ ਤੇ ਸਮੂਹ ਸਟਾਫ਼ ਆਦਿ  ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone