Last UPDATE: August 30, 2016 at 1:57 am

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਨੈਸ਼ਨਲ ਗਰੀਨ ਕਾਰਪਸ ਈਕੋ ਕਲੱਬ ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਤੇ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਚ ਸਾਂਝੇ ਤੌਰ ਤੇ ਪਿ੍ਰਸੀਪਲ ਸੁਮਨ ਬਾਲਾ ਅਤੇ ਸਿੱਖਿਆ ਡਾਇਰੈਕਟਰ ਰਣਜੀਤ ਸਿੰਘ ਟੱਲੇਵਾਲ ਅਗਵਾਈ ਹੇਠ ਸ਼ਨਿੱਚਰਵਾਰ ਨੰੂ ਸਕੂਲ ਕੰਪਲੈਕਸ ਵਿਚ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ।ਇਸ ਦੌਰਾਨ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਅੰਦਰਲੀ ਬ੍ਰਾਂਚ ਵਿਚ ਪਿ੍ਰਸੀਪਲ ਉਰਮਿਲਾ ਧੀਰ ਅਤੇ ਮੈਡਮ ਜਸਪਾਲ ਕੌਰ ਦੀ ਅਗਵਾਈ ਹੇਠ ਪੌਦਿਆਂ ਦੀ ਸਾਂਭ ਸੰਭਾਲ ਕਰਨ, ਮਹੱਤਤਾ ਅਤੇ ਇਸ ਵਿਸ਼ੇ ਤੇ ਪ੍ਰਸ਼ਨ ਉਤਰ, ਭਾਸ਼ਣ ਤੇ ਚਾਰਟ ਮੁਕਾਬਲੇ ਕਰਵਾਏ ਗਏ।ਇਸ ਸਬੰਧੀ ਸਿੱਖਿਆ ਡਾਇਰੈਕਟਰ ਰਣਜੀਤ ਸਿੰਘ ਟੱਲੇਵਾਲ ਨੇ ਦੱਸਿਆ ਕਿ ਵੱਖ-ਵੱਖ ਛਾਂਦਾਰ ਪੌਦੇ ਲਗਾਏ ਗਏ ਅਤੇ ਪੁਰਾਣੇ ਪੌਦਿਆਂ ਦੀ ਸਾਫ ਸਫਾਈ ਕਰਕੇ ਦੇਖਰੇਖ ਕੀਤੀ ਗਈ।ਉਨ੍ਹਾਂ ਨੇ ਵਿਦਿਆਰਥੀਆਂ ਨੰੂ ਪੌਦਿਆਂ ਦੀ ਮਹੱਤਤਾ ਅਤੇ ਵਾਤਾਵਰਣ ਦੀ ਸ਼ੁੱਧਤਾ ਬਾਰੇ ਜਾਣੂ ਕਰਵਾਇਆ।ਇਸ ਮੌਕੇ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ, ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ ਗਿੱਲ, ਮੈਡਮ ਗੁਰਦੀਪ ਕੌਰ ਗਿੱਲ, ਵਿਜੈ ਕੁਮਾਰ, ਜਸਵਿੰਦਰ ਸਿੰਘ, ਚਾਨਣ ਖਾਂ, ਈਕੋ ਕਲੱਬ ਦੇ ਪ੍ਰਧਾਨ ਦਲਜੀਤ ਕੁਮਾਰ ਬਖਤਗੜ੍ਹ, ਮਨਦੀਪ ਕੌਰ, ਬੀਰ ਖਾਂ, ਅਜੇ ਕੁਮਾਰ, ਕਿਰਨ ਭੋਤਨਾ ਤੋਂ ਇਲਾਵਾ ਸਮੂਹ ਸਕੂਲ ਸਟਾਫ ਹਾਜ਼ਰ ਸੀ।
ਫੋਟੋ ਵਿਕਰਾਂਤ ਬਾਂਸਲ 3, ਪੌਦੇ ਲਗਾਉਂਦਾ ਸਕੂਲ ਸਟਾਫ਼।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone