Last UPDATE: August 25, 2014 at 7:55 pm

ਇੱਟਾਂ ਦੇ ਭੱਠੇ ਅਣਮਿੱਥੇ ਸਮੇਂ ਲਈ ਬੰਦ ਰੱਖਣ ਦਾ ਫ਼ੈਸਲਾ

ਪੱਤਰ ਪ੍ਰੇਰਕ
ਰੂਪਨਗਰ, 25 ਅਗਸਤ
ਬਰਿੱਕ ਕਿਲਨ ਆਨਰਜ਼ ਐਸੋਸੀਏਸ਼ਨ, ਜ਼ਿਲ੍ਹਾ ਰੂਪਨਗਰ ਨੇ ਸੂਬਾ ਐਸੋਸੀਏਸ਼ਨ ਦੇ ਸੱਦੇ ‘ਤੇ ਜ਼ਿਲ੍ਹੇ ਦੇ ਸਾਰੇ ਇੱਟਾਂ ਦੇ ਭੱਠੇ ਅਣਮਿੱਥੇ ਸਮੇਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਲ਼ਿਆ ਗਿਆ, ਜਿਸ ਦੀ ਪ੍ਰਧਾਨਗੀ ਅਮਰਜੀਤ ਸਿੰਘ ਸੈਣੀ ਨੇ ਕੀਤੀ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਭੱਠਾ ਮਾਲਕ ਆਪਣੇ ਭੱਠੇ ਇਸ ਲਈ ਬੰਦ ਰੱਖਣ ਲਈ ਮਜਬੂਰ ਹੋਏ ਹਨ ਕਿਉਂਕਿ ਸਰਕਾਰ ਵੱਲੋਂ ਭੱਠਿਆਂ ਲਈ ਵਾਤਾਵਰਨ ਕਲੀਅਰੈਂਸ ਲੈਣ ਸਬੰਧੀ ਕਾਨੂੰਨ ਬਣਾ ਦਿੱਤਾ ਗਿਆ ਹੈ ਤੇ ਬਿਨਾਂ ਕਲੀਅਰੈਂਸ ਤੋਂ ਭੱਠੇ ਨਹੀਂ ਚੱਲ ਸਕਣਗੇ। ਐਸੋਸੀਏਸ਼ਨ ਅਨੁਸਾਰ ਕੁਝ ਸਮਾਂ ਪਹਿਲਾਂ ਭੱਠਿਆਂ ਤੋਂ ਇਹ ਕਾਨੂੰਨ ਹਟਾ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਨੇ ਭੱਠਾ ਮਾਲਕਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਇਹ ਕਾਨੂੰਨ ਫਿਰ ਤੋਂ ਲਾਗੂ ਕਰ ਦਿੱਤਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਭੱਠਾ ਉਦਯੋਗ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹੈ ਅਤੇ ਭੱਠਿਆਂ ‘ਤੇ ਸੈਂਕੜੇ ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਹ ਭੱਠੇ ਅਣਮਿੱਥੇ ਸਮੇਂ ਲਈ ਬੰਦ ਹੋ ਗਏ ਤਾਂ ਇਹ ਵਿਅਕਤੀ ਬੇਰੁਜ਼ਗਾਰ ਹੋ ਜਾਣਗੇ। ਐਸੋਸੀਏਸ਼ਨ ਨੇ ਮੰਗ ਕੀਤੀ ਪੰਜਾਬ ਭੱਠਿਆਂ ਨੂੰ ਵਾਤਾਵਰਨ ਕਲੀਅਰੈਂਸ ਤੋਂ ਮੁਕਤ ਕਰਵਾਇਆ ਜਾਵੇ ਭੱਠਿਆਂ ਸਬੰਧੀ ਕੰਮ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਜਾਵੇ।
ਮੀਟਿੰਗ ਵਿੱਚ ਇੰਦਰਜੀਤ ਸਿੰਘ, ਮਨੀਸ਼ ਸਿੰਗਲਾ, ਜੁਗਲ ਕਿਸ਼ੋਰ ਸਿੰਗਲਾ, ਜੋਨੀ ਸਿੰਗਲਾ, ਇੰਦਰਜੀਤ ਸਿੰਘ, ਦਿਨੇਸ਼ ਮੋਦੀ, ਦਵਿੰਦਰ ਚੀਮਾ ਭੱਠਾ, ਰਾਕੇਸ਼ ਕੁਮਾਰ, ਜਸਵੰਤ ਸਿੰਘ ਭੱਟੀ, ਅਜੀਤ ਸਿੰਘ ਤੇ ਪ੍ਰਦੀਪ ਸ਼ਰਮਾ ਸ਼ਾਮਲ ਹੋਏ।

Widgetized Section

Go to Admin » appearance » Widgets » and move a widget into Advertise Widget Zone