ਇਸ ਵਿਅਕਤੀ ਦਾ ਸ਼ੌਂਕ ਵੀ ਅਜੀਬ ਹੈ

rgਲੁਸਿਆਨਾ  : ਇਸ ਦੁਨੀਆ ‘ਚ ਅਜਿਹੇ ਕਈ ਲੋਕ ਹਨ, ਜੋ ਆਪਣੀਆਂ ਅਜੀਬੋ-ਗਰੀਬ ਆਦਤਾਂ ਜਾਂ ਫਿਰ ਸ਼ੌਕ ਨਾਲ ਸਾਰਿਆਂ ਨੂੰ ਹੈਰਾਨੀ ‘ਚ ਪੈ ਦਿੰਦੇ ਹਨ। ਅਜਿਹਾ ਹੀ ਇਕ ਆਦਮੀ ਹੈ, ਜੋ ਅਮਰੀਕਾ ਦੇ ਲੁਸਿਆਨਾ ‘ਚ ਰਹਿੰਦਾ ਹੈ, ਉਸਦਾ ਉਸਦਾ ਨਾਂ ਰਿਚਰਡ ਗਿਬਸਰਨ ਹੈ, ਜਿਸ ਦੀ ਉਮਰ 58 ਸਾਲ ਦੀ ਹੈ, ਪਿਛਲੇ 36 ਸਾਲਾਂ ਤੋਂ ਆਪਣੇ ਨਹੁੰਆਂ ਨੂੰ ਕੱਟ ਕੇ ਸੰਭਾਲ ਕੇ ਰੱਖਦਾ ਹੈ। ਇਸ ਪਿਛੇ ਕੋਈ ਖਾਸ ਕਾਰਨ ਨਹੀਂ ਹੈ। ਇਹ ਉਨ੍ਹਾਂ ਦਾ ਆਪਣਾ ਸ਼ੌਂਕ ਹੈ। ਅਜਿਹਾ ਕਰਨਾ ਉਸ ਨੂੰ ਬਹੁਤ ਪੰਸਦ ਹੈ। ਲੋਕ ਹਮੇਸ਼ਾ ਆਪਣੀਆਂ ਪੰਸਦੀਦਾ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ ਹਨ। ਉਹ
ਕਿਸੇ ਲਈ ਕੋਈ ਟਰਾਫੀ ਹੁੰਦੀ ਹੈ, ਕਿਸੇ ਲਈ ਫੋਟੋ ਪਰ ਰਿਚਰਡ ਲਈ ਤਾਂ ਉਸਦੇ ਨਹੁੰ ਹਨ। ਉਸ ਦਾ ਕਹਿਣਾ ਹੈ ਕਿ ਸਾਲ 1978 ਦੇ ਫਰਵਰੀ ਮਹੀਨੇ ਤੋਂ ਉਨ੍ਹਾਂ ਨੇ ਆਪਣੇ ਨਹੁੰ ਕੱਟ ਕੇ ਸੁੱਟੇ ਨਹੀਂ ਹਨ।

ਰਿਚਰਡ ਨੇ ਦੱਸਿਆ ਕਿ ਪੇਸ਼ੇ ਤੋਂ ਉਹ ਇਕ ਆਇਲ ਇੰਵੈਸਟਰ ਹੈ ਅਤੇ ਉਸ ਦੀ ਉਸ ਆਦਤ ਬਾਰੇ ਉਨ੍ਹਾਂ ਦੀ ਪਹਿਲੀ ਪਤਨੀ ਨੂੰ ਪਤਾ ਸੀ। ਉਸ ਦੀ ਪਤਨੀ ਆਪਣੇ ਪਤੀ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਸੀ। ਰਿਚਰਡ ਆਪਣੇ ਨਹੁੰਆਂ ਨੂੰ ਇਕ ਡੱਬੇ ‘ਚ ਭਰ ਕੇ ਰੱਖਦੇ ਹਨ ਅਤੇ ਉਹ ਹੁਣ ਗਲੇ ਤੱਕ ਭਰ ਚੁੱਕਿਆ ਹੈ। ਰਿਚਰਡ ਇਹ ਵੀ ਕਹਿੰਦਾ ਹੈ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਤੋਂ ਨਹੁੰ ਨੂੰ ਲੁਕਾ ਕੇ ਰੱਖਣ ਨੂੰ ਕਹਿੰਦੀ ਸੀ। ਮਹਿਮਾਨਾਂ ਅੱਗੇ ਉਹ ਡੱਬਾ ਗਲਤੀ ਨਾ ਵੀ ਆਉਣਾ ਚਾਹੀਦਾ ਸੀ। ਰਿਚਰਡ ‘ਰਿਪਲੀਜ਼ ਬੀਲੀਵ ਇਟ ਆਰ ਨਾਟ ਬੁਕ’ ਦੇ ਬੜੇ ਸ਼ੌਂਕੀਨ ਹਨ। ਇਸ ਗੱਲ ਨਾਲ ਰਿਚਰਡ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਲੋਕ ਉਸਦੇ ਬਾਰੇ ਕੀ ਸੋਚਦੇ ਹਨ।
ਰਿਚਰਡ ਨੇ ਦੱਸਿਆ ਕਿ ਇਹ ਕਿਤਾਬ ਬਹੁਤ ਹੀ ਖਾਸ ਹੈ। ਇਸ ‘ਚ ਲੋਕਾਂ ਦੇ ਅਜਿਹੇ ਸ਼ੌਂਕਾਂ ਬਾਰੇ ਦੱਸਿਆ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਣਗੀਆਂ। ਸ਼ੋਅ ਤੋਂ ਪ੍ਰਭਾਵਿਤ ਹੋ ਕੇ ਰਿਚਰਡ ਹੁਣ ਆਪ ਉਹ ਕੰਮ ਕਰ ਚੁੱਕਿਆ ਹੈ ਕਿ ਰਿਪਲੀ ਦਾ ਹਿੱਸਾ ਬਣ ਸਕਦਾ ਹੈ। ਰਿਪਲੀ ਨੇ ਉਨ੍ਹਾਂ ਦੀ ਇਸ ਆਦਤ ਨੂੰ ਸ਼ੇਅਰ ਕੀਤਾ ਅਤੇ ਆਪਣੀ ਨਵੀਂ ਸੀਰੀਜ਼ ‘ਚ ਜੋੜ ਲਿਆ ਹੈ। ਹੁਣ ਉਹ ਰਿਪਲੀ ਲਈ ਇਨ੍ਹਾਂ ਕਾਲਮਾਂ ਨੂੰ ਜੋੜ ਕੇ ਕਿਤਾਬ ਦੀ ਸ਼ਕਲ ਦੇਵੇਗਾ। ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ।

Widgetized Section

Go to Admin » appearance » Widgets » and move a widget into Advertise Widget Zone