Last UPDATE: November 30, 2014 at 4:03 am

ਇਸਲਾਮਿਕ ਸਟੇਟ ‘ਚ ਸ਼ਾਮਿਲ ਰਹੇ ਮਜੀਦ ਨੂੰ 8 ਦਸੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

ਮੁੰਬਈ, (ਪੀ. ਟੀ. ਆਈ.)-ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਇਸਲਾਮਿਕ ਸਟੇਟ ਆਫ ਇਰਾਕ ਤੇ ਸੀਰੀਆ (ਆਈ. ਐਸ. ਆਈ. ਐਸ.) ਦੇ ਮੈਂਬਰ ਰਹੇ ਆਰਿਫ ਮਜੀਦ ਨੂੰ 8 ਦਸੰਬਰ ਤਕ ਜਾਂਚ ਏਜੰਸੀ ਦੀ ਹਿਰਾਸਤ ‘ਚ ਭੇਜਦਿਆਂ ਟਿੱਪਣੀ ਕੀਤੀ ਕਿ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ | ਕੌਮੀ ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਮਜੀਦ ਦੀ ਭਰਤੀ ਤੋਂ ਲੈ ਕੇ ਉਸ ਵਲੋਂ ਇਸਲਾਮਿਕ ਸਟੇਟ ਲਈ ਨਿਭਾਈ ਭੂਮਿਕਾ ਬਾਰੇ ਸਮੁੱਚੀ ਸਾਜ਼ਿਸ਼ ਦਾ ਪਤਾ ਲਾਉਣਾ ਚਾਹੁੰਦੀ ਹੈ | ਏਜੰਸੀ ਨੇ ਐਨ. ਆਈ. ਏ. ਜੀ ਵਿਸ਼ੇਸ਼ ਜੱਜ ਪੀ. ਆਰ. ਦੇਸ਼ਮੁੱਖ ਨੂੰ ਇਹ ਵੀ ਦੱਸਿਆ ਕਿ ਤਿੰਨ ਦੂਸਰੇ ਨੌਜਵਾਨ ਜਿਹੜੇ ਸੰਯੁਕਤ ਰਾਸ਼ਟਰ ਵਲੋਂ ਪਾਬੰਦੀਸ਼ੁਦਾ ਕੀਤੇ ਗਏ ਅੱਤਵਾਦੀ ਸੰਗਠਨ ‘ਚ ਸ਼ਾਮਿਲ ਹੋਣ ਲਈ ਮਜੀਦ ਦੇ ਨਾਲ ਗਏ ਸਨ ਵੀ ਇਸ ਮਾਮਲੇ ਵਿਚ ਲੋੜੀਂਦੇ ਹਨ | ਇਸਲਾਮਿਕ ਸਟੇਟ, ਮਜੀਦ ਅਤੇ ਦੂਸਰੇ ਤਿੰਨ ਨੌਜਵਾਨਾਂ ਖਿਲਾਫ ਗੈਰ ਕਾਨੂੰਨੀ ਤੌਰ ‘ਤੇ ਇਕੱਠੇ ਹੋਣ ਵਿਰੋਧੀ ਕਾਨੂੰਨ (ਯੂ. ਏ. ਪੀ. ਏ.) ਅਤੇ ਭਾਰਤੀ ਦੰਡਾਵਾਲੀ ਦੀ ਧਾਰਾ 125 ਤਹਿਤ ਕੇਸ ਦਰਜ ਕੀਤਾ ਗਿਆ ਹੈ |

PunjabNewsline Views: ਕੀ ਪਾਬੰਦੀ-ਸ਼ੁਦਾ ਸੰਗਠਨ ਦਾ ਮੈੰਬਰ ਹੋਣਾ ਹੀ ਜੁਰਮ ਹੈ , ਜਾਂ ਜਦ ਤੱਕ ਕੋਈ ਮੁਜਰਮਾਨਾ ਕੰਮ ਸਿੱਧ ਨਹੀਂ ਹੋ ਜਾਂਦਾ , ਤਦ ਤੱਕ ਕਿਸੇ ਨੂੰ ਗਿਰਫਤਾਰ ਨਹੀਂ ਕੀਤਾ ਜਾ ਸਕਦਾ। ਜਾਂ ਇਸ ਗਿਰਫਤਾਰੀ ਪਿਛੇ ਉਸਦੇ ਘੱਟ-ਗਿਣਤੀ ਭਾਈਚਾਰੇ ਚੋਂ ਹੋਣਾ ਗਿਰਫਤਾਰੀ ਦਾ ਕਾਰਣ ਹੈ, ਇਹ ਹਾਲੇ ਦੇਖਣਾ ਬਾਕੀ ਹੈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone