Last UPDATE: October 26, 2015 at 6:57 am

‘ਇਮਾਮਗੜ ਵਿਖੇ ਲੱਗਾ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ’

‘ਇਮਾਮਗੜ ਵਿਖੇ ਲੱਗਾ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ’

ਕੈਂਪ ਮੌਕੇ ਤੇ 335 ਪਸ਼ੂਆਂ ਦਾ ਮੁਫਤ ਇਲਾਜ ਕੀਤਾ ਗਿਆ।

ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ:ਡਾ.ਗੋਸਲ

ਕਿਸਾਨਾਂ ਦਾ ਸੱਭ ਤੋਂ ਵੱਧ ਵਿਕਾਸ ਅਕਾਲੀ ਸਰਕਾਰ ਮੌਕੇ ਹੀ ਹੋਇਆ ਹੈ:ਕਾਮਰੇਡ ਇਸਮਾਇਲ

ਮਾਲੇਰ ਕੋਟਲਾ (26-10-15) ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਪਸ਼ੂ ਹਸਪਤਾਲ, ਮਤੋਈ ਵਲੋਂ ਡਾ.ਅਬਦੁਲ ਮਜੀਦ ਅਜਾਦ ਦੀ ਅਗਵਾਈ ਹੇਠ ਇੱਕ ਕੈਂਪ ਪਿੰਡ ਇਮਾਮਗੜ ਵਿਖੇ ਲਗਾਇਆ ਗਿਆ।

ਇਸ ਕੈਂਪ ਦਾ ਉਦਘਾਟਨ ਡਾ. ਸੁਖਚਰਨ ਸਿੰਘ ਗੋਸਲ , ਡਿਪਟੀ ਡਾਇਰੈਕਰਟਰ ਜਿਲਾ ਸੰਗਰੂਰ ਵਲੋਂ ਰਿਬਨ ਕੱਟਕੇ ਕੀਤਾ ਗਿਆ, ਅਤੇ ਕਾਮਰੇਡ ਮੁਹੰਮਦ ਇਸਮਾਇਲ , ਪ੍ਰਧਾਨ, ਮਿਉਂਸਪਲ ਕਮੈਟੀ, ਮਾਲੇਰਕੋਟਲਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਡਾ. ਸੁਖਚਰਨ ਸਿੰਘ ਗੋਸਲ , ਡਿਪਟੀ ਡਾਇਰੈਕਰਟਰ ਜਿਲਾ ਸੰਗਰੂਰ ਨੇ ਕਿਹਾ ਕਿ ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ।

ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਾਮਰੇਡ ਮੁਹੰਮਦ ਇਸਮਾਇਲ , ਪ੍ਰਧਾਨ, ਮਿਉਂਸਪਲ ਕਮੈਟੀ, ਮਾਲੇਰਕੋਟਲਾ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਡੇਅਰੀ ਪਾਲਕਾਂ ਦਾ ਪੱਧਰ ਉੱਪਰ ਚੁੱਕਣ ਲਈ ਪੂਰੀ ਤਰਾਂ ਪ੍ਰਤੀਬੱਧ ਹੈ, ਇਸੇ ਕਰਕੇ ਵੱਖ ਵੱਖ ਮੌਕੇ ਡੇਅਰੀ ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਕੇ ਵੱਖ ਵੱਖ ਸਕੀਮਾਂ ਸਰਕਾਰ ਦੁਆਰਾ ਉਲੀਕੀਆਂ ਜਾਂਦੀਆਂ ਰਹੀਆਂ ਹਨ।

ਉਹਨਾਂ ਆਪਣੇ ਭਾਸ਼ਨ ਵਿੱਚ ਦਾਅਵਾ ਕੀਤਾ ਕਿ ਕਿਸਾਨਾਂ ਦਾ ਸੱਭ ਤੋਂ ਵੱਧ ਵਿਕਾਸ ਅਕਾਲੀ ਸਰਕਾਰ ਮੌਕੇ ਹੀ ਹੋਇਆ ਹੈ।

ਇਸ ਮੌਕੇ ਡਾ.ਕੇ.ਜੀ.ਗੋਇਲ, ਸੀਨੀਅਰ ਵੈਟਰਨਰੀ ਅਫਸਰ, ਮਾਲੇਕੋਟਲਾ ਵਲੋਂ ਪਸ਼ੂ ਪਾਲਣ ਵਿਭਾਗ, ਪੰਜਾਬ ਵਲੋਂ ਚਲਾਈਆਂ ਜਾ ਰਹੀਆਂ ਵੱਖ ਸਕੀਮਾਂ ਸਬੰਧੀ ਕਿਸਾਨਾਂ ਨੂੰ ਦੱਸਿਆ ਗਿਆ।

ਕੈੰਪ ਵਿੱਚ ਪਸੂਆਂ ਦੇ ਮਾਹਰਾਂ ਡਾ.ਮੁਹੰਮਦ ਸਲੀਮ, ਡਾ.ਤਾਜ ਮੁਹੰਮਦ, ਡਾ.ਵਿਕਰਮ ਕਪੂਰ (ਸਾਰੇ ਵੈਟਰਨਰੀ ਅਫਸਰ) ਵਲੋਂ ਪਸ਼ੂਆਂ ਦੀ ਸਾਂਭ ਸੰਭਾਲ, ਮਸਨੂਈ ਗਰਭਧਾਰਨ, ਵੈਕਸੀਨੇਸ਼ਨ, ਬਾਂਝਪਨ ਦੀ ਸਮਸਿਆ ਆਦਿ ਪਸ਼ੂਆਂ ਨਾਲ ਸਬੰਧੀ ਗਿਆਨ ਡੇਅਰੀ ਕਿਸਾਨਾਂ ਨਾਲ ਸਾਂਝਾਂ ਕੀਤਾ ਗਿਆ।

ਅੰਤ ਵਿੱਚ ਆਏ ਮਹਿਮਾਨਾਂ ਦਾ ਸਨਮਾਨ ਅਜਾਦ ਫਾਉਂਡੇਸ਼ਨ ਟਰਸਟ (ਰਜਿ), ਮਾਲੇਰਕੋਟਲਾ ਦੇ ਸਹਿਯੋਗ ਨਾਲ ਕੀਤਾ ਗਿਆ।

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ.ਅਜਾਦ ਵਲੋਂ ਬਾਖੂਬੀ ਨਿਭਾਈ ਗਈ।

ਇਸ ਕੈਂਪ ਵਿੱਚ ਮੌਕੇ ਤੇ 335 ਪਸ਼ੂਆਂ ਦੇ ਵੱਖ ਵੱਖ ਲੈਬ ਟੈਸਟ , ਚੈਕ-ਅੱਪ, ਇਲਾਜ ਆਦਿ ਵੀ ਮੁਫਤ ਕੀਤਾ ਗਿਆ ਅਤੇ ਦਵਾਈ ਵੀ ਦਿੱਤੀ ਗਈ।ਇਸ ਮੌਕੇ ਬੱਕਰੀਆਂ ਦੇ ਲੋਨ ਲੈਣ ਦੇ ਚਾਹਵਾਨ ਕਿਸਾਨਾਂ ਦੇ ਫਾਰਮ ਵੀ ਭਰੇ ਗਏ।

ਇਸ ਕੈੰਪ ਵਿੱਚ ਹੋਰਨਾਂ ਤੋਂ ਬਿਨਾਂ ਹਰਮੇਸ਼ ਕੁਮਾਰ ਭੂਦਨ , ਅਮਰੀਕ ਸਿੰਘ, (ਦੋਵੇਂ ਵੈਟਰਨਰੀ ਫਾਰਮਾਸਿਸਟ), ਬਲਵਿੰਦਰ ਸਿੰਘ (ਵੈਟਰਨਰੀ ਇੰਸਪੈਕਟਰ) ਤਾਰਕ ਅਲੀ, ਜਸਵੀਰ ਮਾਨਕਹੇੜੀ, ਗੁਲਜਾਰ ਖਾਂਨ (ਦੋਵੇਂ ਦਰਜਾ ਚਾਰ ਕਰਮਚਾਰੀ) ਆਦਿ ਨੇ ਵਿਸੇਸ਼ ਡਿਉਟੀ ਨਿਭਾਈ।

ਕੈੰਪ ਵਿੱਚ ਹੋਰਨਾਂ ਤੋਂ ਬਿਨਾਂ ਮਤੋਈ, ਪਿੰਡ ਇਮਾਮਗੜ, ਸੰਘੈਣ, ਬੀੜ, ਮਾਨਾ, ਧੰਨੋ, ਮਤੋਈ , ਰੋਡੀਵਾਲ ਆਦਿ ਤੋਂ ਪਸ਼ੂ ਪਾਲਕ ਕਿਸਾਨਾਂ ਦੇ ਸ਼ਾਮਲ ਹੋਏ।

ਕੈਂਪ ਨੂੰ ਸਫਲ ਬਨਾਉਣ ਵਿੱਚ ਕੁਲਵਿੰਦਰ ਸਿੰਘ, ਸਰਪੰਚ ਅਮਾਮਗੜ, ਸਲੀਮ ਹਾਂਡਾ, ਦਿਲਸ਼ਾਦ ਮੈਡੀਕਲ ਸਟੋਰ ,ਮਾਲੇਰਕੋਟਲਾ, ਸੁਦਾਗਰ ਦੈਂਵਾਲ, ਜਗਦੀਸ਼ ਇਮਾਮਗੜ, ਕੇਸਰ ਖਾਂ , ਸਰਪੰਚ,ਸੰਘੈਣ, ਰੁਸਮਦੀਨ ਰੋਡੀਵਾਲ, ਦਰਬਾਰਾ ਮਤੋਈ, ਜਗਰੂਪ ਮਤੋਈ ਆਦਿ ਨੇ ਵਿਸ਼ੇਸ ਭੂਮਿਕਾ ਨਿਭਾਈ।

ਇਸ ਮੌਕੇ ਆਸਿਫ , ਵਿਰਬੈਕ ਵੈਟ ਹੈਲ਼ਥ ਕੰਪਨੀ, ਖੁਰਨਾ,ਉਕਟੈਕ ਵੈਟ ਹੈਲਥ ਕੰਪਨੀ, ਅਲੀ ,ਹੈਸਟਰ ਵੈਟ ਕੰਪਨੀ, ਵਿਕਾਸ, ਇਨਟਾਸ ਫਾਰਮਾਂ , ਵੈਟ ਸਟਾਰ, ਵੈਟ ਕੇਅਰ ਫਾਰਮਾਂ ਆਦਿ ਵਲੋਂ ਸਟਾਲ ਲਗਾਈ ਗਈ ਅਤੇ ਕਿਸਾਨਾਂ ਨੂੰ ਸਸਤੇ ਮੁੱਲ ਤੇ ਦਵਾਈਆਂ ਸਪਲਾਈ ਕਰਵਾਈਆਂ ਗਈਆਂ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone