Last UPDATE: August 25, 2014 at 1:49 am

ਇਟਲੀ ਕਿਸ਼ਤੀ ਹਾਦਸੇ ਵਿੱਚ 18 ਪਰਵਾਸੀਆਂ ਦੀ ਮੌਤ

ਰੋਮ, 24 ਅਗਸਤ : ਇਟਲੀ ਦੀ ਜਲ ਸੈਨਾ ਨੇ ਅੱਜ ਲੈਂਪੇਡੂਸਾ ਟਾਪੂ ਦੇ ਦੱਖਣ ’ਚ ਛੋਟੀ ਕਿਸ਼ਤੀ ’ਚੋਂ 18 ਪਰਵਾਸੀਆਂ ਦੀਆਂ ਲਾਸ਼ਾਂ ਮਿਲਣ ਦਾ ਦਾਅਵਾ ਕੀਤਾ ਹੈ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਜਲ ਸੈਨਾ ਦੇ ਜਹਾਜ਼ ਸੀਰੀਓ ਨੇ ਕਿਸ਼ਤੀ ਨੂੰ ਹਿੰਚਕੋਲੇ ਖਾਂਦਿਆਂ ਦੇਖਿਆ ਅਤੇ ਉਸ ਕੋਲ ਪਹੁੰਚ ਕੇ ਉਨ੍ਹਾਂ 73 ਲੋਕਾਂ ਨੂੰ ਬਚਾਇਆ।

ਇਟਲੀ ਦੀ ਖਬਰ ਏਜੰਸੀ ਏਐਲਐਸਏ ਮੁਤਾਬਕ ਜਲ ਸੈਨਾ, ਤੱਟ ਰੱਖਿਅਕਾਂ ਅਤੇ ਮਰਚੈਂਟ ਨੇਵੀ ਦੇ ਜਹਾਜ਼ਾਂ ਨੇ ਸ਼ੁੱਕਰਵਾਰ ਤੋਂ ਹੁਣ ਤੱਕ ਸਿਸਿਲੀ ਅਤੇ ਲਿਬਿਆਨ ਤੇ ਟਿਊਨਿਸ਼ੀਅਨ ਤੱਟਾਂ ਵਿਚਕਾਰ ਸਮੁੰਦਰ ’ਚੋਂ 3500 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਪਿਛਲੇ ਸਾਲ ਅਕਤੂਬਰ ’ਚ ਦੋ ਵੱਡੇ ਹਾਦਸਿਆਂ ਤੋਂ ਬਾਅਦ 400 ਤੋਂ ਵੱਧ ਪਰਵਾਸੀ  ਡੁੱਬ ਗਏ ਸਨ। ਉਸ ਤੋਂ ਬਾਅਦ ਇਟਲੀ ਨੇ ਵੱਡੇ ਪੱਧਰ ’ਤੇ ਜਲ ਸੈਨਾ ਦੀ ਤਾਇਨਾਤੀ ਕਰ ਦਿੱਤੀ ਹੈ।
ਦੂਜੇ ਮੁਲਕ ’ਚ ਪਨਾਹ ਲੈਣ ਲਈ ਪਰਵਾਸੀ ਆਪਣੀ ਜਾਨ ਨੂੰ ਖਤਰੇ ’ਚ ਪਾਉਂਦੇ ਹਨ ਅਤੇ ਸਮੁੰਦਰ ਦੇ ਖਤਰਨਾਕ ਰਾਹ ਨੂੰ ਚੁਣਦੇ ਹਨ। ਇਹ ਪਰਵਾਸੀ ਏਰੀਲਿਆ, ਸੋਮਾਲੀਆ ਅਤੇ ਸੀਰੀਆ ਸਮੇਤ ਏਸ਼ੀਆ ਤੇ ਅਮਰੀਕਨ ਮੁਲਕਾਂ ਤੋਂ ਵੀ ਜਾਨ ਨੂੰ ਜੋਖਮ ’ਚ ਪਾ ਦਿੰਦੇ ਹਨ।
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਯੂਐਨਐਚਸੀਆਰ ਮੁਤਾਬਕ ਇਟਲੀ ’ਚ ਇਸ ਸਾਲ ਹੁਣ ਤੱਕ ਇਕ ਲੱਖ ਤੋਂ ਵੱਧ ਪਰਵਾਸੀ ਪਹੁੰਚ ਚੁੱਕੇ ਹਨ। 2011 ’ਚ ਇਹ ਗਿਣਤੀ 60 ਹਜ਼ਾਰ ਸੀ। ਉਦੋਂ ਅਰਬ ਮੁਲਕਾਂ ’ਚ ਜੰਗ ਵਰਗੇ ਹਾਲਾਤ ਬਣਨ ਤੋਂ ਬਾਅਦ ਲੋਕਾਂ ਨੇ ਸੁਰੱਖਿਅਤ ਟਿਕਾਣੇ ਲੱਭਣੇ ਸ਼ੁਰੂ ਕੀਤੇ ਸਨ। ਜੁਲਾਈ ਦੇ ਅਖੀਰ ’ਚ ਜਾਰੀ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਇਸ ਸਾਲ ਹੁਣ ਤੱਕ 93 ਹਜ਼ਾਰ ਪਰਵਾਸੀਆਂ ਨੂੰ ਬਚਾਇਆ    ਗਿਆ ਹੈ।

Widgetized Section

Go to Admin » appearance » Widgets » and move a widget into Advertise Widget Zone