ਆਜ਼ਾਦੀ ਦਿਹਾੜੇ ਮੌਕੇ ਫ਼ਤਿਹ ਜੰਗ ਸਿੰਘ ਬਾਜਵਾ ਵਲ਼ੋਂ ਤਿਰੰਗਾ ਝੰਡਾ ਲਹਿਰਾਇਆ ਗਿਆ ।


IMG-20170815-WA0021IMG-20170815-WA0012IMG-20170815-WA0016ਗੁਰਦਾਸਪੁਰ, ਕਾਦੀਆਂ 15 ਅਗਸਤ(ਦਵਿੰਦਰ ਸਿੰਘ ਕਾਹਲੋਂ) ਵਿਧਾਨ ਸਭਾ ਹਲਕਾ ਕਾਦੀਆਂ ਵਿਖੇ ਦੇਸ ਦੀ ਆਜ਼ਾਦੀ ਦੀ 71ਵੀ ਵਰ੍ਹੇਗੰਢ ਮੌਕੇ ਨਗਰ ਕੌਂਸਲ ਕਾਦੀਆਂ ਦੇ ਮੈਦਾਨ ਅੰਦਰ ਕਰਵਾਏ ਸਮਾਗਮ ਮੌਕੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵਲ਼ੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਇਸ ਤੋ ਪਹਿਲਾ ਰਾਸ਼ਟਰ ਪਿਤਾ ਮਹਾਤਮਾ ਗਾਧੀ ਤੇ ਸ਼ਹੀਦ ਭਗਤ ਸਿੰਘ ਦੇ ਬੁਤ ਤੇ ਵੱਖ ਵੱਖ ਸ਼ਖ਼ਸੀਅਤਾਂ ਵਲ਼ੋਂ ਫੁੱਲ ਮਾਲਾਵਾਂ ਭੇਟ ਕਰ ਕੇ ਆਜ਼ਾਦੀ ਦੇ ਪਰਵਾਨਿਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਤਿਰੰਗਾ ਝੰਡਾ ਲਹਿਰਾਉਣ ਮੌਕੇ ਸਕੂਲੀ ਬੱਚਿਆ ਨੇ ਰਾਸ਼ਟਰੀ ਗੀਤ ਗਾਇਣ ਕੀਤਾ ਤੇ ਪੰਜਾਬ ਪੁਲਿਸ ਦੇ ਜਵਾਨਾ ਵਲ਼ੋਂ ਸਲਾਮੀ ਭੇਟ ਕੀਤੀ ਗਈ ।ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵਲ਼ੋਂ ਸ਼ਹਿਰ ਵਾਸੀਆਂ ਨੂੰ ਦੇਸ ਦੀ ਆਜ਼ਾਦੀ ਦੀ 71ਵੀ ਵਰ੍ਹੇਗੰਢ ਦੀ ਵਧਾਈ ਭੇਟ ਕੀਤੀ ਗਈ । ਇਸ ਮੌਕੇ ਨਗਰ ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ,ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਡੀ ਐਸ ਪੀ ਸ੍ਰੀ ਹਰੀ ਸ਼ਰਨ ਸ਼ਰਮਾ, ਐਸ ਐਚ ਓ ਸ੍ਰੀ ਲਲਿਤ ਸ਼ਰਮਾ, ਗੁਰਇਕਬਾਲ ਸਿੰਘ ਮਾਹਲ,ਪ੍ਰਸ਼ੋਤਮ ਲਾਲ ਹੰਸ ,ਐਸ ਡੀ ਓ ਕਾਦੀਆਂ ਜਤਿੰਦਰ ਸਿੰਘ  ਬਾਜਵਾ , ਕਾਰਜ ਸਾਧਕ ਅਫ਼ਸਰ ਜਤਿੰਦਰ ਮਹਾਜਨ,  ਸਰਬਜੀਤ ਸਿੰਘ ਮਾਹਲ,  ਅਸ਼ੋਕ ਕੁਮਾਰ ਮੀਤ ਪ੍ਰਧਾਨ, ਮਨਜਿੰਦਰ ਪਾਲ ਸਿੰਘ ਮੰਨਾਂ, ਤਰਲੋਚਨ ਸਿੰਘ , ਰਵਿੰਦਰ ਸਿੰਘ , ਗੁਰਬਚਨ ਸਿੰਘ ,ਮਹਿੰਦਰਪਾਲ ਐਮ ਸੀ, ਅਬਦੁਲ ਵਾਸੇ, ਗੁਰਦਿਆਲ ਸਿੰਘ ਧਿਆਨ ਸਿੰਘ ਸਮੇਤ ਸਖਸੀਅਤਾ ਹਾਜ਼ਰ ਸਨ

ਫ਼ੋਟੋ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨਗਰ ਕੌਂਸਲ ਕਾਦੀਆਂ ਦੇ ਮੈਦਾਨ ਅੰਦਰ ਤਿਰੰਗਾ ਲਹਿਰਾਉਂਦੇ ਹੋਏ ।

Leave a Reply

Your email address will not be published. Required fields are marked *

Recent Comments

    Categories