Last UPDATE: May 21, 2015 at 6:06 am

ਆਰ.ਟੀ.ਆਈ. ਐਕਟ 2005 ਦੀ ਜਾਣਕਾਰੀ ਸਬੰਧੀ ਸੈਮੀਨਾਰ

ਮੂਨਕ 21 ਮਈ (ਸੁਰਜੀਤ ਸਿੰਘ ਭੁਟਾਲ) ਆਰ.ਟੀ.ਆਈ. ਐਕਟ 2005 ਦੀ ਜਾਣਕਾਰੀ ਸਬੰਧੀ ਸੈਮੀਨਾਰ ਐਸ.ਡੀ.ਐਮ. ਕਾਲਾ ਰਾਮ ਕਾਂਸਲ ਦੀ ਅਗੁਵਾਈ ਵਿੱਚ ਸਥਾਨਕ ਐਸ.ਡੀ.ਐਮ ਦਫਤਰ ਵਿੱਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਐਸ.ਡੀ.ਐਮ. ਸ਼੍ਰੀ ਕਾਂਸਲ ਨੇ ਇਲਾਕੇ ਅਤੇ ਸ਼ਹਿਰ ਦੇ ਪੰਤਵੰਤੇ ਸੱਜਣਾ ਅਤੇ ਆਮ ਪਬਲਿਕ ਨੂੰ ਆਰ.ਟੀ.ਆਈ. ਐਕਟ 2005 ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੋਕੇ ਉਹਨਾ ਕਿਹਾ ਕਿ ਆਰ.ਟੀ.ਆਈ ਐਕਟ ਨਾਲ ਆਮ ਪਬਲਿਕ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਸਿਰਫ ਇਸ ਐਕਟ ਨੂੰ ਸਮਝਣ ਦੀ ਲੋੜ ਹੈ ।ਇਸ ਐਕਟ ਨਾਲ ਅਸੀ ਘਰ ਬੈਠੇ ਹੀ ਲੋੜਵੰਦ ਜਾਣਕਾਰੀ ਪ੍ਰਾਪਤ ਕਰ ਸਕਦੇ ਹਾ। ਇਸ ਨਾਲ ਸਮਾਜ ਨੂੰ ਇੱਕ ਨਵੀ ਸੇਧ ਵੀ ਮਿਲਦੀ ਹੈ।ਆਰ.ਟੀ.ਆਈ ਐਕਟ ਸਿਰਫ ਸਮਾਜ ਅਤੇ ਆਮ ਪਬਲਿਕ ਦੇ ਫਾਇਦੇ ਲਈ ਹੀ ਬਨਾਇਆ ਗਿਆ ਹੈ।ਕਿਸੇ ਵੀ ਸਰਕਾਰੀ ਅਦਾਰੇ ਦੀ ਜਾਣਕਾਰੀ ਸਿਰਫ 10 ਪ੍ਰਤੀ ਸਫਾ ਭਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਮੋਕੇ ਐਸ.ਡੀ.ਐਮ. ਸ਼੍ਰੀ ਕਾਂਸਲ ਨੇ ਅਧਾਰ ਕਾਰਡ ਨੂੰ ਵੋਟਰ ਸੂਚੀਆ ਨਾਲ ਜੌੜਨ ਬਾਰੇ ਲੋਕਾ ਨੂੰ ਜਾਗਰੂਕ ਕੀਤਾ ਅਤੇ ਅਧਾਰ ਕਾਰਡਾ ਦੀ ਡਾਕ ਵਿਭਾਗ ਵੱਲੋ ਸਹੀ ਵੰਡ ਨਾ ਹੋਣ ਕਾਰਨ ਪਬਲਿਕ ਨੂੰ ਆ ਰਹੀ ਮੁਸ਼ਕਿਲ ਬਾਰੇ ਸਬੰਧਿਤ ਵਿਭਾਗ ਲਿਖਤੀ ਰੂਪ ਵਿੱਚ ਅਧਾਰ ਕਾਰਡਾ ਦੀ ਸਹੀ ਵੰਡ ਦੀਆ ਸਖਤ ਹਦਾਇਤਾ ਕੀਤੀਆ ਗਈਆ।

ਇਸ ਮੋਕੇ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ, ਤਹਿਸੀਲਦਾਰ ਮੂਨਕ ਸਿਮਰਨਜੀਤ ਸਿੰਘ ,ਸਮਾਜ ਸੇਵੀ ਹਰਜੀਤ ਸੱਮਰਾ, ਐਮ.ਸੀ. ਦਰਸ਼ਨ ਰਾਮ, ਪਰਮਜੀਤ ਰਾਓ, ਸਮੂਹ ਪਟਵਾਰੀ ਅਤੇ ਇਲਾਕੇ ਦੇ ਪੰਤਵੰਤੇ ਸੱਜਣ ਮੋਜੂਦ ਸਨ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone