ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਰਿਆਲਟੀ ਸ਼ੋਅ ਦੇ ਆਡੀਸ਼ਨ 6 ਮਈ ਨੂੰ


ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਤੇ ਸ਼ੋਅ ਮਈ ਮਹੀਨੇ ਦੇ ਤੀਸਰੇ ਹਫਤੇ ਤੋਂ ਪ੍ਰਸਾਰਿਤੂ ਹੋਵੇਗਾ : ਨਾਜ

ਬਰਨਾਲਾ ( ਅਨਸ )‘ਦਾ ਰੀਅਲ ਇੰਡੀਅਨ’ ਵਰਗੀਆਂ ਸਮਾਜਕ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ‘ਆਰਟ ਵੇਵਜ ਫਿਲਮਜ’ ਵਲੋਂ ‘ਮੈਂ ਹੂੰ ਸੁਪਰਸਟਾਰ’ ਨਾਮੀ ਰਿਆਲਟੀ ਸ਼ੋਅ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੀਆਂ ਪਰੋਮੋ ਵੀਡਿਊਜ , ਪੋਸਟਰ, ਪੈਂਫਲਟ ਪਹਿਲਾਂ ਹੀ ਜਾਰੀ ਹੋ ਚੁੱਕੀਆਂ ਹਨ।

ਇਸ ਸ਼ੋਅ ਸਬੰਧੀ ਜਾਨਕਾਰੀ ਸ਼ੋਅ ਦੇ ਨਿਰਮਾਤਾ ਡਾ.ਅੈਮ ਆਜਾਦ ਡਾਇਰੈਕਟਰ ਸਮੀਰ ਲੋਹਾਰ  ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ , ਉਹਨਾਂ ਦੱਸਿਆ ਕਿ ‘ਇਹ ਸ਼ੋਅ ਦਾ ਮੰਤਵ ਵਿਦਿਆਰਥੀਆਂ, ਕਲਾਕਾਰਾਂ , ਫਨਕਾਰਾਂ ਅੰਦਰ ਕਲਾ ਨੂੰ ਉਭਾਰਨਾ ਅਤੇ ਉਜਾਗਰ ਕਰਨਾ ਹੈ, ਇਹ ਸ਼ੋਅ ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਦੇ ਪਰਾਇਮ ਟਾਇਮ ਮੌਕੇ ਮਈ ਦੇ ਦੂਸਰੇ ਹਫਤੇ ਪ੍ਰਸਾਰਿਤ ਹੋਣਾ ਸ਼ੁਰੂ ਹੋਵੇਗਾ, ਇਸ ਸ਼ੋਅ ਦੇ ‘ਗਰਾਂਡ-ਫਾਇਨੇਲ’ ਦੇ ਜੱਜ ਸਾਹਿਬਾਨ ਬਾਲੀਵੁੱਡ ਤੋਂ ਮਸ਼ਹੂਰ ਪਲੇ-ਬੈਕ ਗਾਇਕ ‘ਰੋਮੀ’ ਜੀ ਅਤੇ ਮਸ਼ਹੂਰ ਕੋਰਿਉਗਰਾਫਰ ‘ਸੁਰਭੀ’ ਜੀ ਹੋਣਗੇ।

ਉਹਨਾਂ ਅੱਗੇ ਦੱਸਿਆ ਕਿ ‘ਇਸ ਸ਼ੋਅ ਵਿੱਚ ਵਿਜੇਤਾਵਾਂ ਨੂੰ 2.5 ਲੱਖ ਦੇ ਲੱਗ-ਭੱਗ ਇਨਾਮ ਦਿੱਤੇ ਜਾਣਗੇ, ਇਸ ਸ਼ੋਅ ਦੇ ਪਹਿਲੇ ਰਾਉਂਡ ਦੇ ਆਡੀਸ਼ਨਾ ਤਹਿਤ 6 ਮਈ ਨੂੰ ਬਰਨਾਲਾ ਵਿਖੇ  ੈ   ਜੇੈਨ ਕਾਲਜ ਵਿੱਚ ਸ਼ੋਅ ਦੇ ਆਡੀਸ਼ਨ ਹੋ ਰਹੇ ਹਨ।

ਉਹਨਾਂ ਅੱਗੇ ਦਸਿਆ ਕਿ ‘ਸ਼ੋਅ ਦੀ ਅਨ-ਲਾਇਨ ਰਜਿਸਰਟਰੇਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਇਸ ਵਾਸਤੇ ਇੱਛੁਕ ਕਲਾਕਾਰ ਵੈਬਸਾਇਟ ਤੇ ਰਜਿਸਟਰੇਸ਼ਨ ਕਰ ਸਕਦੇ ਹਨ’।

    ਸ਼ੋਅ  ਦੇ ਆਡੀਸ਼ਨਾ ਲਈ ਹੋਰਨਾ ਤੋਂ ਬਿਨਾ ਆਜਾਦ ਫਾਉਂਡੇਸ਼ਨ ਟਰੱਸਟ ਦੇ ਜਨਰਲ ਸਕੱਤਰ ਅਮਜਦ ਵਿਲੋਨ, ਵਿੱਤ ਸਕੱਤਰ ਸਰਾਜ ਅਨਵਰ, ‘ਸਹਾਇਕ ਡਾਇਰੈਕਟਰ’ ਮੁਨਰ ਖਾਨ, ਮੈਡਮ ਅੰਜੂ, ਸਹਾਇਕ ਨਿਰਦੇਸ਼ਕ, ਮੈਡਮ ਰਵਨੀਤ ਕੌਰ ਮਨੇਜਰ ਮਾਰਕੀਟਿੰਗ, ਮਾਰਕੀਟਿੰਗ ਸਹਾਇਕ ਮੈਡਮ ਹਸੀਨਾ ਆਦਿ ਵਲੋਂ ਬਾਖੂਬੀ ਸੇਵਾ ਨਿਭਾਈ ਜਾ ਰਹੀ ਹੈ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone