Last UPDATE: July 7, 2015 at 3:41 pm

ਆਮ ਖ਼ਾਸ ਵਿਅਕਤੀ ਦੀ ਦੌੜ ਕਰੋੜ ਪਤੀ ਬਣਨ ਲਈ ਲੱਗੀ

ਸੰਗਰੂਰ 7 ਜੁਲਾਈ (ਜਗਤਾਰ ਬਾਵਾ) ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਹਰ ਆਮ ਖ਼ਾਸ ਵਿਅਕਤੀ ਦੀ ਦੌੜ ਕਰੋੜ ਪਤੀ ਬਣਨ ਲਈ ਲੱਗੀ ਹੋਈ ਹੈ। ਖ਼ਾਸ ਕਰ ਉਹ ਪੁਲਸ ਮੁਲਾਜ਼ਮ ਜਿਹੜੇ ਲੰਮੇ ਸਮੇਂ ਤੋ ਇੱਕੋ ਥਾਂ ਡਿਉਟੀ ਕਰ ਰਹੇ ਹਨ ਜਾਂ ਫਿਰ ਜਿਆਦਾਤਰ ਕਿਸੇ ਦੇ ਅੰਗਰਕਸ਼ਕ ਦੀ ਡਿਉਟੀ ਕਰ ਰਹੇ ਹਨ ਉਹ ਮੁਲਾਜਮ ਇਸ ਦੌੜ ਵਿਚ ਸਭ ਤੋਂ ਅੱਗੇ ਹਨ, ਇਨ੍ਹਾ ਅੰਗਰਕਸ਼ਕਾ ਵਿੱਚੋ ਕਈ ਤਾਂ ਪ੍ਰੋਪਰਟੀ ਸਲਾਹਾਕਰ ਵੱਜੋ ਸਮਾਜ ਵਿੱਚ ਵਿਚਰ ਰਹੇ ਹਨ, ਕਈਆ ਦੀ ਚਿੱਟਫੰਡ ਕੰਪਨੀਆ ਵਿੱਚ ਹਿੱਸੇਦਾਰੀ ਸੁਣੀ ਜਾਦੀ ਹੈ ਅਤੇ ਕਈ ਠੇਕੇਦਾਰ ਵੀ ਕਹਾਉਦੇ ਹਨ। ਜੋ ਮਹਿਕਮੇਂ ਦੇ ਕਾਇਦੇ ਕਾਨੂੰਨਾ ਨੂੰ ਛਿੱਕੇ ਟੰਗ ਕੇ ਕੁੱਝ ਸਾਲਾਂ ਵਿਚ ਹੀ ਕਰੋੜਾਂ ਰੁਪਏ ਦੀ ਨਾਮੀ – ਬੇਨਾਮੀ ਜਾਇਦਾਦਾਂ ਬਣਾਉਣ ਵਿਚ ਸਫ਼ਲ ਹੋ ਜਾਂਦੇ ਹਨ। ਪੁਲਸੀਆ ਧੋਂਸ ਜਰੀਏ ਇਹ ਮੁਲਾਜਮ ਮਹਿਕਮੇ ਦੇ ਅੱਖੀ ਘੱਟਾ ਪਾ ਕੇ ਸਰਕਾਰਾ ਦਾ ਲੱਖਾ ਰੁਪਏ ਦਾ ਟੈਕਸ ਚੋਰੀ ਕਰ ਜਾਦੇ ਹਨ। ਇਸਦੀ ਇਕ ਤਾਜ਼ਾ ਉਦਾਹਰਨ ਕਰੀਬ 24 ਸਾਲਾਂ ਤੋਂ ਲਗਾਤਾਰ ਸਰਕਾਰੀ ਅਫ਼ਸਰਾਂ ਤੇ ਰਾਜਸੀ ਆਗੂਆਂ ਦੀ ਗੰਨਮੈਨੀ ਕਰਨ ਵਾਲੇ ਇਕ ਪੁਲੀਸ ਹੌਲਦਾਰ ਤੋਂ ਮਿਲਦੀ ਹੈ ਜਿਸਨੇ ਪਿਛਲੇ ਪੰਜ ‘ਕੁ ਸਾਲਾਂ ਵਿਚ ਅਪਣੇ ਵੱਖ ਵੱਖ ਤਰ੍ਹਾਂ ਦੇ ਕਾਰੋਬਾਰੀ ਧੰਦਿਆਂ ਵਿਚ ਕਰੌੜਾ ਰੁਪਏ ਦੀ ਨਾਮੀ ਬੇਨਾਮੀ ਜਾਇਦਾਦ ਬਣਾਈ ਹੋਈ ਹੈ। ਇਸ ਹੌਲਦਾਰ ਦਾ ਇਕ ਡੇਅਰੀ ਫ਼ਾਰਮ ਜਿਸ ਵਿਚ 30 ਦੇ ਕਰੀਬ ਮੱਝਾਂ ਰੱਖ ਕੇ ਚਲਾਇਆ ਜਾ ਰਿਹਾ ਹੈ। ਇਸ ਹੌਲਦਾਰ ਨੇ ਕਿਸਾਨਾ ਦੀਆਂ ਜ਼ਮੀਨਾਂ ‘ਚੋਂ ਮਿੱਟੀ ਦੀ ਢੌਅ ਢੁਆਈ ਉਸਦਾ ਲੇਬਲ ਕਰਨ ਲਈ ਲਗਦੇ ਯੰਤਰ ਜਿੰਨ੍ਹਾ ਵਿਚ ਦੋ ਟਿੱਪਰ, ਦੋ ਜੇ.ਸੀ.ਬੀ. ਮਸ਼ੀਨਾਂ, ਦੋ ਮਡਲੋਡਰ , ਇਕ ਪੋਪ ਲਾਈਨ , ਅੱਠ ਟੈ੍ਰਕਟਰ ਟਰਾਲੀਆਂ ਅਤੇ ਹੋਰ ਸਾਜੋ ਸਮਾਨ ਖਰੀਦ ਕੇ ਪੰਜ ‘ਕੁ ਸਾਲ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਉਸ ਸਾਜੋ ਸਮਾਨ ਵਿਚ ਸਮੇਂ ਅਨੁਸਾਰ ਵਾਧ ਘਾਟ ਮੰਨੀ ਜਾ ਸਕਦੀ ਹੈ ਤੇ ਕੁਝ ਸਮਾਂ ਪਹਿਲਾ ਇਸ ਦਾ ਇੱਕ ਟਿੱਪਰ ਚੋਰੀ ਵੀ ਹੋ ਚੁੱਕਾ ਹੈ। ਕੁਝ ਵੀ ਹੋਵੇ ਅੱਜ ਸੰਗਰੂਰ ਦੇ ਆਲੇ ਦੁਆਲੇ ਪੰਜਾਬ ਮਂਾਇਨੀਗ ਰੁਲਜ ਨੰੂ ਸਿੱਕੇ ਟੰਗਣ ਵਿੱਚ ਇਸ ਹੌਲਦਾਰ ਦੀ ਇੰਨ੍ਹਾਂ ਕਾਰੋਬਾਰਾਂ ਵਿਚ ਤੂੁਤੀ ਬੋਲਦੀ ਹੈ। ਉਸ ਹੌਲਦਾਰ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਕਿ ਤੁਸੀ ਨੌਕਰੀ ਦੇ ਹੁੰਦੇ ਹੋਏ ਇਹ ਕਾਰੋਬਾਰ ਕਿਸ ਤਰ੍ਹਾਂ ਚਲਾਉਂਦੇ ਹੋ ਤਾਂ ਉਸਨੇ ਬੜੇ ਫ਼ਖ਼ਰ ਨਾਲ ਕਿਹਾ ਕਿ ਇਹ ਉਸਦੀ ਮਿਹਨਤ ਦਾ ਨਤੀਜਾ ਹੈ ਤੇ ਮੈਂ ਪੁਲੀਸ ਵਾਲੀ ਡਿਊਟੀ ਨਾ ਕਰਕੇ ਰਿਸ਼ਵਤ ਤੇ ਬਦਨਾਮੀ ਤੋਂ ਦੂਰ ਰਿਹਾ ਹਾਂ ਤੇ ਮੈਨੂੰ ਗੰਨਮੈਨੀ ਦੀ ਡਿਊਟੀ ਦੌਰਾਨ ਜ਼ਿਆਦਾਤਰ ਘਰ ਰਹਿਣ ਦਾ ਸਮਾਂ ਮਿਲ ਜਾਂਦਾ ਹੈ ਜਿਸ ਕਾਰਨ ਮੈਂ ਅਪਣੇ ਇਹ ਕਾਰੋਬਾਰ ਬੜੇ ਸੁਚੱਜੇ ਢੰਗ ਨਾਲ ਵਧਾ ਰਿਹਾ ਹਾਂ। ਜਦੋਂ ਹੌਲਦਾਰ ਸਾਹਿਬ ਨੂੰ ਇਹ ਪੁੱਛਿਆ ਕਿ ਕੀ ਤੁਸੀ ਪੁਲੀਸ ਵਿਭਾਗ ਤੋਂ ਅਪਣੇ ਇਸ ਕਾਰੋਬਾਰ ਲਈ ਕੋਈ ਮਨਜ਼ੂਰੀ ਆਦਿ ਲਈ ਹੈ ਜਾਂ ਪੁਲੀਸ ਨੂੰ ਇਸ ਬਾਰੇ ਇਤਲਾਹ ਦਿੱਤੀ ਹੈ ਤਾਂ ਉਸਦਾ ਕਹਿਣਾ ਹੈ ਕਿ ਅੱਜ ਦੇ ਯੁੱਗ ਵਿਚ ਜ਼ਿਆਦਾਤਰ ਲੋਕ ਲੱਤਾ ਖਿੱਚਣ ਵਾਲੇ ਹੀ ਹੁੰਦੇ ਹਨ। ਇਸ ਲਈ ਮਹਿਕਮੇਂ ਨੂੰ ਅਪਣੇ ਕਾਰੋਬਾਰ ਬਾਰੇ ਦੱਸ ਕੇ ਮੈਂ ਅਪਣੇ ਦੁਸ਼ਮਨ ਪੈਦਾ ਨਹੀਂ ਕਰਨਾ ਚਾਹੁੰਦਾ। ਇਸ ਹੌਲਦਾਰ ਦੀ ਇਕ ਵਿਸ਼ੇਸ਼ ਗੱਲ ਇਹ ਵੀ ਹੈ ਕਿ ਇਸਨੂੰ ਉਪਰੋਕਤ ਕਾਰੋਬਾਰ ਸਬੰਧੀ ਪੁੱਛੇ ਜਾਣ ਤੇ ਹੌਲਦਾਰ ਇਹ ਵੀ ਆਖਦਾ ਹੈ ਕਿ ਮੇਰਾ ਕੋਈ ਬੇਨਾਮੀ ਕੰਮਕਾਜ਼ ਨਹੀਂ ਮੈਂ ਸਾਰਾ ਕੰਮ ਖ਼ੁਦ ਹੀ ਸੰਭਾਲਦਾ ਹਾਂ। ਅਕਸਰ ਸੁਣਦੇ ਹਾਂ ਕਿ ਬਹੁਤੀ ਪੁਲੀਸ ਕਿਸੇ ਦੀ ਮਿਤ ਨਹੀਂ ਹੁੰਦੀ। ਇਸ ਲਈ ਇਹ ਹੌਲਦਾਰ ਵੀ ਅਪਣੇ ਤੇ ਆਉਣ ਵਾਲੀ ਕਿਸੇ ਆਫ਼ਤ ਨੂੰ ਅਪਣੇ ਸਰੀਕਾਂ ਨੂੰ ਫ਼ਸਾ ਕੇ ਅਪਣਾ ਪੱਲਾ ਛੁੱਡਵਾ ਲੈਂਦਾ ਹੈ, ਕਿਉਂਕਿ ਇਸਦੇ ਕੁੱਝ ਸ਼ਰੀਕ ਵੀ ਇਸੇ ਤਰ੍ਹਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਮਾਇਨਿੰਗ ਰੁਲਜ ਨੰੂ ਸਿੱਕੇ ਟੰਗਣ ਬਾਬਤ ਜਦੋ ਜਿਲ੍ਹਾ ਮਾਇਨਿੰਗ ਅਫਸਰ ਹਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਵਾ ਕਿਹਾ ਕਿ ਅਜਿਹਾ ਕਰਨਾ ਤਾ ਹਰ ਆਦਮੀ ਲਈ ਕਾਨੰੂਨੀ ਜੁਰਮ ਹੈ ਪਰ ਜੇ ਕੋਈ ਸਰਕਾਰੀ ਮੁਲਾਜਮ ਹੀ ਕਾਨੰੂਨ ਆਪਣੇ ਹੱਥ ਲੈਂਦਾ ਹੈ ਤਾਂ ਉਸ ਨੰੂ ਤਾਂ ਕਿਸੇ ਵੀ ਕੀਮਤ ਬਖਸ਼ਿਆ ਨਹੀ ਜਾਵੇਗਾ। ਉਪਰੋਕਤ ਵਿਸ਼ੇ ਬਾਬਤ ਟੈਲੀਫੋਨ ਤੇ ਡੀ ਐਸ ਪੀ ਵਿਜੀਲੈਂਸ ਪ੍ਰੀਤੀਪਾਲ ਸਿੰਘ ਨੰੂ ਜਾਣੂ ਕਰਵਾਉਦਿਆ ਉਨ੍ਹਾ ਦਾ ਪੱਖ ਪੁੱਛਿਆ ਤਾ ਉਨ੍ਵਾ ਆਖਿਆ ਕਿ ਮਿਹਨਤ ਕਰਕੇ ਕਾਰੋਬਾਰ ਕਰਨਾ ਕੋਈ ਮਾੜੀ ਗੱਲ ਨਹੀ ਪਰ ਮਹਿਕਮੇ ਨੰੂ ਜਾਣਕਾਰੀ ਨਾ ਦੇਣਾ ਇਹ ਵੀ ਵੱਡਾ ਜੁਰਮ ਹੈ। ਸਬਧਿੰਤ ਮੁਲਾਜਮ ਦੀ ਨਾਮੀ ਬੇਨਾਮੀ ਜਾਇਦਾਦ ਬਾਰੇ ਉਹ ਆਪਣੇ ਤੋਰ ਤੇ ਪਤਾ ਕਰਨਗੇ। ਸਹੀ ਜਾਣਕਾਰੀ ਮਿਲੀ ਤਾਂ ਉਹ ਉਕਤ ਮੁਲਾਜਮ ਵਿਰੁੱਧ ਬਣਦੀ ਕਾਨੰੂਨੀ ਕਾਰਵਾਈ ਕਰਨਗੇ। ਉਪਰੋਕਤ ਵਿਸ਼ੇ ਬਾਬਤ ਜਦੋ ਜਿਲ੍ਹਾ ਪੁਲਿਸ ਮੁੱਖੀ ਸ੍ਰ ਮਨਦੀਪ ਸਿੰਘ ਸਿੱਧੂ ਨਾਲ ਟੈਲੀਫੋਨ ਤੇ ਸਪੰਰਕ ਕਰਕੇ ਜਾਣੂ ਕਰਵਾਉਦਿਆ ਉਨ੍ਵਾ ਦਾ ਪੱਖ ਪੁੱਛਿਆ ਤਾਂ ਉਨ੍ਵਾ ਆਖਿਆ ਕਿ ਵਿਭਾਗੀ ਕਾਨੰੂਨਾ ਨੰੂ ਸਿੱਕੇ ਟੱਗਣ ਵਾਲਾ ਕੋਈ ਵੀ ਮੁਲਾਜਮ ਬਖਸ਼ਿਆ ਨਹੀ ਜਾਵੇਗਾ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone