Last UPDATE: July 30, 2016 at 1:18 pm

‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ

ਮਲੇਰਕੋਟਲਾ :(ANS)ਬੇਅਦਬੀ ਮਾਮਲੇ ‘ਚ ਸੰਗਰੂਰ ਜੇਲ੍ਹ ‘ਚ ਬੰਦ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਸੰਗਰੂਰ ਜਿਲ੍ਹਾ ਸ਼ੈਸ਼ਨ ਕੋਰਟ ਨੇ ਯਾਦਵ ਦੀ ਜ਼ਮਾਨਤ ‘ਤੇ ਸੁਣਵਾਈ ਮਗਰੋਂ ਫੈਸਲਾ ਸੁਣਾਇਆ ਹੈ। ਅੱਜ ਸਵੇਰੇ ਅਦਾਲਤ ਨੇ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ ਸੀ। ਇਸ ਤੋਂ ਪਹਿਲਾਂ ਮਲੇਕਰੋਟਲਾ ਅਦਾਲਤ ਨੇ ਯਾਦਵ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਸੀ। ਅਦਾਲਤ ਨੇ 27 ਜੁਲਾਈ ਨੂੰ ਯਾਦਵ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ।

ਨਰੇਸ਼ ਯਾਦਵ ਨੂੰ 24 ਜੁਲਾਈ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 25 ਜੁਲਾਈ ਨੂੰ ਮਲੇਰਕੋਟਲਾ ਦੀ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ। ਨਰੇਸ਼ ਯਾਦਵ ਦਾ ਨਾਮ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਜੇ ਨਾਮਕ ਵਿਅਕਤੀ ਨੇ ਲਿਆ ਸੀ। ਵਿਜੇ ਅਨੁਸਾਰ ਉਸ ਨੂੰ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲਈ ਨਰੇਸ਼ ਯਾਦਵ ਨੇ ਆਖਿਆ ਸੀ। ਨਰੇਸ਼ ਯਾਦਵ ਇਸ ਮਾਮਲੇ ਵਿੱਚ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਰਾਜਨੀਤਿਕ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone