ਆਗਜੀਲੀਅਮ ਸਕੂਲ ਵਿਖੇ ਹੋਏ ਰਿਆਲਟੀ ਸ਼ੋਅ ‘ਮੈ ਹੂੰ ਸੁਪਰਸਟਾਰ’ ਦੇ ਆਡੀਸ਼ਨ

ਆਗਜੀਲੀਅਮ ਸਕੂਲ ਵਿਖੇ ਹੋਏ ਰਿਆਲਟੀ ਸ਼ੋਅ ‘ਮੈ ਹੂੰ ਸੁਪਰਸਟਾਰ’ ਦੇ ਆਡੀਸ਼ਨ

ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਤੇ ਸ਼ੋਅ ਮਈ ਮਹੀਨੇ ਦੇ ਤੀਸਰੇ ਹਫਤੇ ਤੋਂ ਪ੍ਰਸਾਰਿਤੂ ਹੋਵੇਗਾ :ਆਜਾਦ

ਸੰਗਰੂਰ (ANS) ‘ਦਾ ਰੀਅਲ ਇੰਡੀਅਨ’ ਵਰਗੀਆਂ ਸਮਾਜਕ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ‘ਆਰਟ ਵੇਵਜ ਫਿਲਮਜ’ ਵਲੋਂ ‘ਮੈਂ ਹੂੰ ਸੁਪਰਸਟਾਰ’ ਨਾਮੀ ਰਿਆਲਟੀ ਸ਼ੋਅ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੀਆਂ ਪਰੋਮੋ ਵੀਡਿਊਜ , ਪੋਸਟਰ, ਪੈਂਫਲਟ ਪਹਿਲਾਂ ਹੀ ਜਾਰੀ ਹੋ ਚੁੱਕੀਆਂ ਹਨ।

ਇਸ ਰਿਆਲਟੀ ਸ਼ੋਅ ਦੇ ਆਡੀਸ਼ਨ ਅੱਜ ਸੰਗਰੂਰ ਦੇ ਨਾਮਵਰ ਸਕੂਲ ‘ਆਗਜੀਲੀਅਮ ਇੰਟਰਨੈਸ਼ਨਲ ਸਕੂਲ’ ਸ਼ੋਅ ਦੇ ਮਨੇਜਿੰਗ ਡਾਇਰੈਟਰ ਅਸਲਮ ਨਾਜ ਡਾਇਰੈਕਟਰ ‘ਸਮੀਰ ਲੋਹਾਰ’ ਸਮੇਤ ਸ਼ੋਅ ਦੀ ਟੀਮ ਦੁਆਰਾ ਕੀਤੇ ਗਏ।

ਆਡੀਸ਼ਨ ਦੇਣ ਲਈ ਖੇਤਰ ਅਧੀਨ ਵੱਖ ਵੱਖ ਥਾਵਾਂ ਤੋਂ ਕਲਾਕਾਰਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ।ਆਡੀਸ਼ਨਾਂ ਦਾ ਉਦਘਾਟਨ ਸ਼ੋਅ ਦੇ ਨਿਰਮਾਤਾ ਡਾ.ਅੈਮ ਆਜਾਦ , ਸਕੂਲ ਦੇ ਪ੍ਰਿੰਸੀਪਲ ਡਾ. ਅੰਜਲੀ ਵਰਮਾ ਅਤੇ ਸਕੂਲ ਦੇ ਆੈਮ ਡੀ ਉਮੇਸ਼ ਸੂਦ ਜੀ ਵਲੋਂ ਰਿਬਨ ਕੱਟਕੇ ਕੀਤੀ ਗਈ। ਮਾਹਰ ਜੱਜਾਂ ਦੇ ਰੂਪ ਵਿੱਚ ਮਸ਼ਹੂਰ ਕੋਰਿਉਗਰਾਫਰ ਸੰਜਨਾ ਬਾਵਾ , ਪੂਜਾ ਸੋਢੀ ਬਾਵਾ ਅਤੇ ਮਸ਼ਹੂਰ ਪੰਜਾਬੀ ਗਾਇਕ ਰਿਆਨ ਖਾਨ ਵਲੋਂ ਬਾਖੂਬੀ ਨਿਭਾਈ ਗਈ।

ਇਸ ਸ਼ੋਅ ਸਬੰਧੀ ਜਾਨਕਾਰੀ ਸ਼ੋਅ ਦੇ ਨਿਰਮਾਤਾ ਡਾ.ਅੈਮ ਆਜਾਦ ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ , ਉਹਨਾਂ ਦੱਸਿਆ ਕਿ ‘ਇਹ ਸ਼ੋਅ ਦਾ ਮੰਤਵ ਵਿਦਿਆਰਥੀਆਂ, ਕਲਾਕਾਰਾਂ , ਫਨਕਾਰਾਂ ਅੰਦਰ ਕਲਾ ਨੂੰ ਉਭਾਰਨਾ ਅਤੇ ਉਜਾਗਰ ਕਰਨਾ ਹੈ, ਇਹ ਸ਼ੋਅ ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਦੇ ਪਰਾਇਮ ਟਾਇਮ ਮੌਕੇ ਮਈ ਦੇ ਦੂਸਰੇ ਹਫਤੇ ਪ੍ਰਸਾਰਿਤ ਹੋਣਾ ਸ਼ੁਰੂ ਹੋਵੇਗਾ, ਇਸ ਸ਼ੋਅ ਦੇ ‘ਗਰਾਂਡ-ਫਾਇਨੇਲ’ ਦੇ ਜੱਜ ਸਾਹਿਬਾਨ ਬਾਲੀਵੁੱਡ ਤੋਂ ਮਸ਼ਹੂਰ ਪਲੇ-ਬੈਕ ਗਾਇਕ ‘ਰੋਮੀ’ ਜੀ ਅਤੇ ਮਸ਼ਹੂਰ ਕੋਰਿਉਗਰਾਫਰ ‘ਸੁਰਭੀ’ ਜੀ ਹੋਣਗੇ।

ਉਹਨਾਂ ਅੱਗੇ ਦੱਸਿਆ ਕਿ ‘ਇਸ ਸ਼ੋਅ ਵਿੱਚ ਵਿਜੇਤਾਵਾਂ ਨੂੰ 2.5 ਲੱਖ ਦੇ ਲੱਗ-ਭੱਗ ਇਨਾਮ ਦਿੱਤੇ ਜਾਣਗੇ, ਇਸ ਸ਼ੋਅ ਦੇ ਪਹਿਲੇ ਰਾਉਂਡ ਦੇ ਆਡੀਸ਼ਨ ਪੰਜਾਬ ਭਰ ਵਿੱਚ 8 ਅਪ੍ਰੈਲ ਤੋ ਸ਼ੁਰੂ ਹੋਏ ਹਨ, ਇਸ ਤਹਿਤ ਸੰਗਰੂਰ ਤੋਂ ਬਾਅਦ 14 ਅਪ੍ਰੈਲ ਨੂੰ ਮਾਲੇਰਕੋਟਲਾ, 15 ਨੂੰ  ਮੋਗਾ, 18 ਨੂੰ ਬਰਨਾਲਾ, 25 ਨੂੰ ਪਟਿਆਂਲਾ ਆਦਿ ਸ਼ਹਿਰਾਂ ਵਿਖੇ ਸਥਾਨਾ ਤੇ ਸ਼ੋਅ ਦੇ ਆਡੀਸ਼ਨ ਹੋ ਰਹੇ ਹਨ।

ਉਹਨਾਂ ਅੱਗੇ ਦਸਿਆ ਕਿ ‘ਸ਼ੋਅ ਦੀ ਅਨ-ਲਾਇਨ ਰਜਿਸਰਟਰੇਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਇਸ ਵਾਸਤੇ ਇੱਛੁਕ ਕਲਾਕਾਰ ਵੈਬਸਾਇਟ ਤੇ ਰਜਿਸਟਰੇਸ਼ਨ ਕਰ ਸਕਦੇ ਹਨ’।

ਸ਼ੋਅ ਦੇ ਅੱਜ ਦੇ ਆਡੀਸ਼ਨਾ ਮੌਕੇ ਹੋਰਨਾ ਤੋਂ ਬਿਨਾ ਆਜਾਦ ਫਾਉਂਡੇਸ਼ਨ ਟਰੱਸਟ ਦੇ ਜਨਰਲ ਸਕੱਤਰ ਅਮਜਦ ਵਿਲੋਨ, ਵਿੱਤ ਸਕੱਤਰ ਸਰਾਜ ਅਨਵਰ, ‘ਸ਼ੋਅ ਡਾਇਰੈਕਟਰ’ ਸਮੀਰ ਲੋਹਾ, ਮੈਡਮ ਅੰਜੂ, ਸਹਾਇਕ ਨਿਰਦੇਸ਼ਕ, ਮੈਡਮ ਰਵਨੀਤ ਕੌਰ ਮਨੇਜਰ ਮਾਰਕੀਟਿੰਗ, ਮਾਰਕੀਟਿੰਗ ਸਹਾਇਕ ਮੈਡਮ ਹਸੀਨਾ ਆਦਿ ਵਲੋਂ ਬਾਖੂਬੀ ਸੇਵਾ ਨਿਭਾਈ ਗਈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone