ਅਹਿਮਦੀਆ ਜਮਾਤ ਵਲ਼ੋਂ ਕਾਦੀਆਂ ਵਿਖੇ ਈਦ ਮਿਲ਼ਨ ਪਾਰਟੀ ਆਯੋਜਿਤ ।

2.7.2017DSC_0141 copy2.7.2017.DSC_0136DSC_0134DSC_0148DSC_0137DSC_0146DSC_0130DSC_0147DSC_0140
DSC_0131DSC_0133DSC_0135 DSC_0132ਗੁਰਦਾਸਪੁਰ,ਕਾਦੀਆਂ  2 ਜੁਲਾਈ (ਦਵਿੰਦਰ ਸਿੰਘ ਕਾਹਲੋਂ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ  ਕਾਦੀਆਂ ਵਿਖੇ ਈਦ ਉਲ ਫਿਤਰ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਈਦ ਮਿਲ਼ਨ ਸਮਾਗਮ ਆਯੋਜਿਤ ਕੀਤਾ ਗਿਆ । ਇਸ ਮੌਕੇ ਸਰਾਏ ਤਾਹਿਰ ਸਿਵਲ ਲਾਈਨ ਕਾਦੀਆਂ ਵਿਖੇ ਆਯੋਜਿਤ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਚ ਰਾਜਸੀ, ਧਾਰਮਿਕ ਤੇ ਸਮਾਜਸੇਵੀ , ਜਥੇਬੰਦੀਆਂ ਦੇ ਆਗੂ ਜਮਾਤ ਅਹਿਮਦੀਆ ਨੂੰ ਵਧਾਈ ਦੇਣ ਲਈ ਪੁੱਜੇ । ਇਸ ਮੌਕੇ ਵੱਖ ਵੱਖ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁਸਲਿਮ ਜਮਾਤ ਅਹਿਮਦੀਆ ਸਾਰੇ ਧਰਮਾਂ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਇਨਸਾਨੀ ਕਦਰਾਂ ਕੀਮਤਾਂ ਦੀ ਕਦਰ ਕਰਨ ਵਾਲੀ ਜਮਾਤ ਹੈ । ਇਨਸਾਨੀ ਕਦਰਾਂ ਕੀਮਤਾਂ ਨੂੰ ਉੱਚਾ ਤੇ ਸੁੱਚਾ ਰੱਖਦਿਆਂ ਇਹ ਜਮਾਤ ਪਿਆਰ ਸਭ ਲਈ ਨਫ਼ਰਤ ਕਿਸੇ ਨਾਲ ਨਹੀਂ ਇਸ ਨਾਅਰੇ ਹੇਠ ਸੇਵਾ ਦਾ ਕੰਮ ਕਰ ਰਹੀ ਹੈ । ਇਸ ਮੌਕੇ ਚੀਫ਼ ਸੈਕਟਰੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਸ੍ਰੀ ਮੁਹੰਮਦ ਇਨਾਮ ਗੋਰੀ, ਫਜਲੁੱਰਹਮਾਨ ਭੱਟੀ, ਮੁਹੰਮਦ ਨਸੀਮ ਖ਼ਾਨ,ਰਫ਼ੀਕ ਅਹਿਮਦ ਬੇਗ਼ ,  ਅਬਦੁਲ ਵਾਸੇ ,  ਪ੍ਰੈੱਸ ਇੰਚਾਰਜ  ਤਾਰਿਕ ਅਹਿਮਦ,ਸਿਰਾਜ ਅਹਿਮਦ,ਸ਼ੋਇਬ ਅਹਿਮਦ ,ਮੁਨੀਰ ਅਹਿਮਦ ,  ਤਨਵੀਰ ਅਹਿਮਦ ਤੋ ਇਲਾਵਾ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ । ਇਸ ਮੌਕੇ ਚੀਫ਼ ਸੈਕਟਰੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਸ੍ਰੀ ਮੁਹੰਮਦ ਇਨਾਮ ਗੋਰੀ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ,ਵਿਧਾਇਕ ਬਲਵਿੰਦਰ ਸਿੰਘ ਲਾਡੀ,  ਬਾਬਾ ਸੁਖਦੇਵ ਸਿੰਘ ਬੇਦੀ  , ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਪ੍ਰਿੰਸੀਪਲ ਸਵਰਨ ਸਿੰਘ , ਡਾ. ਬਲਚਰਨਜੀਤ ਸਿੰਘ ਭਾਟੀਆ, ਵਰਿੰਦਰ ਖੋਸਲਾ , ਪ੍ਰਸ਼ੋਤਮ ਲਾਲ ਹੰਸ, ਰਿੱਕੀ ਅਬਰੋਲ, ਭੁਪਿੰਦਰ ਸਿੰਘ ਵਿੱਟੀ, ਪੱਪੀ ਸ਼ਰਮਾ, ਸੁਖਜੀਤ ਸਿੰਘ , ਮਹਿੰਦਰ ਸਿੰਘ, ਸੁਖਵਿੰਦਰ ਸਿੰਘ ਔਲਖ, ਅਮਰਇਕਬਾਲ ਸਿੰਘ ਮਾਹਲ,ਤੋ ਇਲਾਵਾ ਵੱਡੀ ਗਿਣਤੀ ਵਿਚ ਸਖਸੀਅਤਾ ਮੁਬਾਰਕ ਭੇਟ ਕਰਨ ਲਈ ਪੁੱਜੀਆਂ ਹੋਈਆ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone