Last UPDATE: August 29, 2014 at 3:07 am

ਅਮਰੀਕਾ ਨੇ ਲਸ਼ਕਰ-ਏ-ਤੋਇਬਾ ਨੇਤਾ ਤੇ ਧਨਦਾਤਾ ‘ਤੇ ਲਗਾਈ ਪਾਬੰਦੀ

ਵਾਸ਼ਿੰਗਟਨ :  ਅਮਰੀਕਾ ਨੇ ਪਾਕਸਿਤਾਨ ਦੇ ਇਕ ਮਨੀ ਚੇਂਜਰ ਨੂੰ ਪਾਬੰਦਤ ਸੰਗਠਨ ਲਸ਼ਕਰੇ ਤੋਇਬਾ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ‘ਤੇ ‘ਸੰਸਾਰਕ ਅੱਤਵਾਦੀ’ ਐਲਾਨ ਕਰ ਦਿੱਤਾ ਹੈ। ਇਹ ਸੰਗਠਨ ਭਾਰਤ ‘ਚ ਕਈ ਅੱਤਵਾਦੀ ਹਮਲਿਆਂ ‘ਚ ਸ਼ਾਮਲ ਰਿਹਾ ਹੈ, ਜਿਨ੍ਹਾਂ ‘ਚ 2008 ਦਾ ਮੁੰਬਈ ਹਮਲਾ ਸ਼ਾਮਲ ਹੈ, ਜਿਸ ‘ਚ 166 ਲੋਕ ਮਾਰੇ ਗਏ ਸਨ।

ਅਮਰੀਕਾ ਦੇ ਵਿੱਤੀ ਵਿਭਾਗ ਨੇ ਲਸ਼ਕਰੇ ਤੋਇਬਾ ਦੇ ਨੇਤਾ ਮੁਹੰਮਦ ਇਕਬਾਲ ਅਤੇ ਇਸ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਅਸਮਾ ਮਨੀ ਐਕਸਚੇਂਜਰ ਨੂੰ ਵਿਸ਼ਵ ਦਾ ਨਾਮਜ਼ਦ ਅੱਤਵਾਦੀ ਐਲਾਨ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਇਕਬਾਲ ਆਪਣੀ ਕੰਪਨੀ ਅਸਮਾ ਮਨੀ ਐਕਸਚੇਂਜਰ ਦੀ ਮਾਰਫਤ ਲਸ਼ਕਰੇ ਤੋਇਬਾ ਨੂੰ ਹਮਾਇਤ ਅਤੇ ਵਿੱਤੀ ਸਹਿਯੋਗ ਮੁਹੱਈਆ ਕਰਵਾਉਂਦਾ ਸੀ। ਵਿਭਾਗ ਦੇ ਅੱਤਵਾਦ ਅਤੇ ਵਿੱਤੀ ਗੁਪਤਚਰ ਉਪ ਮੰਤਰੀ ਡੇਵਿਡ ਸੀ ਕੋਹੇਨ ਨੇ ਕਿਹਾ ਕਿ ਮੁਹੰਮਦ ਇਕਬਾਲ ਆਪਣੀ ਕੰਪਨੀ ਰਾਹੀਂ ਜੋ ਵਿੱਤੀ ਕਾਰੋਬਾਰ ਕਰਦੇ ਹਨ ਉਸ ਦੇ ਜ਼ਰੀਏ ਉਨ੍ਹਾਂ ਨੇ ਲਸ਼ਕਰੇ ਤੋਇਬਾ ਦੀ ਮਦਦ ਕਰਕੇ ਉਸ ਵਿਸ਼ਵਾਸ ਨੂੰ ਤੋੜਿਆ ਹੈ, ਜੋ ਉਨ੍ਹਾਂ ਦੀ ਕੰਪਨੀ ‘ਤੇ ਜਤਾਇਆ ਗਿਆ ਸੀ।

Widgetized Section

Go to Admin » appearance » Widgets » and move a widget into Advertise Widget Zone