Last UPDATE: August 25, 2014 at 2:00 am

ਅਮਰੀਕਾ ‘ਚ ਵੈਦਰ, ਵਾਈਫ ਅਤੇ ਵਰਕ ਦਾ ਨਹੀਂ ਭਰੋਸਾ

ਸ਼ਿਕਾਗੋ : ਅਮਰੀਕਾ ਵਿਚ ਕਹਾਵਤ ਪ੍ਰਚੱਲਤ ਹੈ ਕਿ ਇਥੇ 3 ਡਬਲਯੂ. (ਵੈਦਰ, ਵਾਈਫ ਅਤੇ ਵਰਕ) ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਥੇ ਮੌਸਮ ਬਦਲਦਾ ਰਹਿੰਦਾ ਹੈ। ਪਿਛਲੇ ਦੋ ਦਿਨਾਂ ਤੋਂ ਕਾਫੀ ਬਾਰਿਸ਼ ਹੋਈ ਅਤੇ ਵਿਚ-ਵਿਚਾਲੇ ਧੁੱਪ ਵੀ ਨਿਕਲਦੀ ਰਹੀ। ਵੱਡੀਆਂ-ਵੱਡੀਆਂ ਝੀਲਾਂ ਨਾਲ ਘਿਰਿਆ ਹੋਣ ਕਾਰਨ ਸ਼ਿਕਾਗੋ ਵਿਚ ਤਾਪਮਾਨ ਬਦਲਦਾ ਰਹਿੰਦਾ ਹੈ। ਬਾਰਿਸ਼ ਤੋਂ ਇਲਾਵਾ ਇਥੇ ਠੰਡ ਵੀ ਕਾਫੀ ਪੈਂਦੀ ਹੈ ਅਤੇ ਸਰਦੀਆਂ ਦੇ ਮੌਸਮ ਵਿਚ ਬਰਫਬਾਰੀ ਵੀ ਖੂਬ ਹੁੰਦੀ ਹੈ। ਪਿਛਲੇ ਕਈ ਸਾਲਾਂ ਤੋਂ ਇਥੇ ਭਿਆਨਕ ਬਰਫਬਾਰੀ ਹੋਈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਸਾਲ ਇਥੇ ਬਰਫੀਲੇ ਤੂਫਾਨ ਆਏ, ਜਿਸ ਕਾਰਨ 3-3 ਫੁੱਟ ਤੱਕ ਬਰਫਬਾਰੀ ਹੋਈ।ਹਾਲਾਂਕਿ ਇਥੋਂ ਦੀ ਸਰਕਾਰ ਅਜਿਹੇ ਹਾਲਾਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਰਹਿੰਦੀ ਹੈ ਅਤੇ ਬਰਫਬਾਰੀ ਸ਼ੁਰੂ ਹੁੰਦੇ ਹੀ ਇਥੇ ਸੜਕਾਂ ਦੀ ਸਫਾਈ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਜਾਂਦਾ ਹੈ।
ਮਰਦਾਂ ਤੋਂ ਘੱਟ ਨਹੀਂ ਔਰਤਾਂ : ਅਮਰੀਕਾ ਵਿਚ ਬਹੁਤੀਆਂ ਔਰਤਾਂ ਕੰਮਕਾਜੀ ਹੁੰਦੀਆਂ ਹਨ, ਜਿਨ੍ਹਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਮਿਲੇ ਹੋਏ ਹਨ। ਅਜਿਹੇ ਹਾਲਾਤਾਂ ਵਿਚ ਵਿਆਹ ਤੋਂ ਪਹਿਲਾਂ ਤਾਂ ਸਭ ਕੁਝ ਠੀਕ-ਠਾਕ ਚੱਲਦਾ ਰਹਿੰਦਾ ਹੈ ਪਰ ਵਿਆਹ ਤੋਂ ਬਾਅਦ ਘਰ ਗ੍ਰਹਿਸਥੀ ਵਿਚ ਤਾਲਮੇਲ ਬਿਠਾਉਣਾ ਮੁਸ਼ਕਲ ਹੋ ਜਾਂਦਾ ਹੈ। ਕੰਮਕਾਜ਼ੀ ਔਰਤਾਂ ਇਹ ਉਮੀਦ ਕਰਦੀਆਂ ਹਨ ਕਿ ਉਹ ਕੰਮ ਤੋਂ ਜਦੋਂ ਘਰ ਪਹੁੰਚਣ ਤਾਂ ਪਤੀ ਦੇਵ ਸਾਰਾ ਕੰਮਕਾਜ ਖਤਮ ਕਰਕੇ ਉਨ੍ਹਾਂ ਦੀ ਆਓ ਭਗਤ ਵਿਚ ਲੱਗਣ। ਜਦੋਂ ਅਜਿਹਾ ਸੰਭਵ ਨਹੀਂ ਹੋ ਪਾਉਂਦਾ ਤਾਂ ਗੱਲ ਤਲਾਕ ਤੱਕ ਪੁੱਜ ਜਾਂਦੀ ਹੈ ਅਤੇ ਪੜ੍ਹੀਆਂ ਲਿਖੀਆਂ ਔਰਤਾਂ ਤਲਾਕ ਲੈਣ ਵਿਚ ਦੇਰ ਨਹੀਂ ਕਰਦੀਆਂ।
ਜਿੰਨਾ ਕੰਮ ਓਨੀ ਕੀਮਤ : ਅਮਰੀਕਾ ਵਿਚ ਕੰਮ ਮਿਲਣਾ ਜਿੰਨਾ ਆਸਾਨ ਹੈ, ਓਨਾ ਹੀ ਜਲਦੀ ਛੁਟ ਵੀ ਜਾਂਦਾ ਹੈ। ਖਾਸ ਤੌਰ ‘ਤੇ ਪ੍ਰਾਈਵੇਟ ਨੌਕਰੀ ਵਿਚ ਕੰਮ ਦੇ ਘੰਟਿਆਂ ਦੇ ਆਧਾਰ ‘ਤੇ ਤਨਖਾਹ ਮਿਲਦੀ ਹੈ। ਆਨਲਾਈਨ ਸਿਸਟਮ ਹੋਣ ਕਾਰਨ ਅਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਕਿਸ ਆਦਮੀ ਨੇ ਕਿੰਨੇ ਘੰਟੇ ਕੰਮ ਕੀਤਾ ਹੈ। ਉਸੇ ਆਧਾਰ ‘ਤੇ ਉਸਨੂੰ ਤਨਖਾਹ ਦਿੱਤੀ ਜਾਂਦੀ ਹੈ। ਜੇਕਰ ਕੋਈ ਵਿਅਕਤੀ ਕੰਮ ਦੇ ਦੌਰਾਨ ਰੋਟੀ ਖਾਣ ਲਈ ਬਾਹਰ ਜਾਂਦਾ ਹੈ ਤਾਂ ਉਸਦੀ ਤਨਖਾਹ ਵਿਚੋਂ ਓਨਾ ਸਮਾਂ ਕੱਟ ਲਿਆ ਜਾਂਦਾ ਹੈ ਅਤੇ ਥੋੜ੍ਹੀ ਜਿਹੀ ਲਾਪ੍ਰਵਾਹੀ ਕਰਨ ‘ਤੇ ਕਰਮਚਾਰੀ ਦੀ ਤੁਰੰਤ ਛੁੱਟੀ ਕਰ ਦਿੱਤੀ ਜਾਂਦੀ ਹੈ।

Widgetized Section

Go to Admin » appearance » Widgets » and move a widget into Advertise Widget Zone