Last UPDATE: January 22, 2016 at 3:17 am

ਅਧਿਆਪਕ ਨੇ ਕੀਤੀ ਵਿਦਿਆਰਥੀ ਦੀ ਕੁੱਟਮਾਰ ।

news photo 21 january

ਪਰਿਵਾਰ ਵਲੋਂ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ ।

ਕਾਦੀਆ 21 ਜਨਵਰੀ (ਦਵਿੰਦਰ ਸਿੰਘ ਕਾਹਲੋ) ਸਥਾਨਕ ਦਯਾਨੰਦ ਐਂਗਲੋ ਵੈਦਿਕ ਸਕੂਲ ਦੇ ਅਧਿਆਪਕ ਵੱਲੋਂ ਸਕੂਲ ਦੇ ਇੱਕ ਵਿਦਿਆਰਥੀ ਦੀ ਕੁੱਟਮਾਰ ਕਰਕੇ ਉਸ ਕੋਲੋਂ ਇੱਕ ਕਿੱਲੋਂ ਮੀਟ ਦੀ ਮੰਗ ਕੀਤੀ ਗਈ, ਜਾਣਕਾਰੀ ਦੇਂਦੇ ਹੋਏ ਵਿਦਿਆਰਥੀ ਗਗਨਦੀਪ ਸਿੰਘ ਦੀ ਮਾਤਾ ਰਛਪਾਲ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਗਗਨਦੀਪ ਸਿੰਘ ਸਥਾਨਕ ਦਯਾਨੰਦ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ ਤੇ ਬੀਤੇ ਦਿਨ ਜਦ ਉਹ ਸਕੂਲ ਗਿਆ ਤਾਂ ਸਕੂਲ ਤੋ ਆੳਂੁਦੇ ਹੀ ਬੁਖਾਰ ਹੋਣ ਕਰਕੇ ਘਰ ਮੰਜੇ ਤੇ ਲੰਮਾ ਪੈ ਗਿਆ ਤੇ ਸਾਰੀ ਰਾਤ ਉਸ ਨੂੰ ਬੁਖਾਰ ਚੜਿਆ ਰਿਹਾ ਜਿਸਦੀ ਦਵਾਈ ਗਗਨਦੀਪ ਨੂੰ ਦਿੱਤੀ ਗਈ ਤੇ ਅੱਜ ਸਕੂਲ ਜਾਣ ਲਈ ਜਦ ਉਸ ਨੂੰ ਉਠਾਇਆ ਤਾਂ ਉਹ ਸਕੂਲ ਜਾਣ ਤੋ ਮਨ੍ਹਾ ਕਰਨ ਲੱਗਾ ਤੇ ਉਸ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਤਰਸੇਮ ਕੁਮਾਰ ਨੇ ਉਸ ਨੂੰ ਕਲਾਸ ਵਿੱਚ ਖੜ੍ਹਾ ਕਰ ਲਿਆ ਤੇ ਉਸ ਦੇ ਮੂੰਹ ਤੇ ਜ਼ੋਰ ਜ਼ੋਰ ਨਾਲ ਕਾਫੀ ਚਪੇੜਾਂ ਮਾਰੀਆਂ ਤੇ ਆਖਿਆ ਕਿ ਤੂੰ ਸਕੂਲ ਵਿੱਚ ਛੁੱਟੀਆਂ ਵਿੱਚ ਅੋਵਰ ਟਾਈਮ ਨਹੀਂ ਲਗਾਇਆ ਜਿਸਦਾ ਜੁਰਮਾਨਾ ਦੋ ਸੋ ਰੁਪਏ ਬਣਦਾ ਹੈ ਤੂੰ ਆਪਣੇ ਪਿਓ ਕੋਲੋਂ ਪੈਸੇ ਲੈਕੇ ਮੈਨੂੰ ਇੱਕ ਕਿਲੋਂ ਮੀਟ ਲਿਆ ਕੇ ਦੇ ਨਹੀਂ ਤਾਂ ਮੈ ਤੇਰਾ ਇਸੇ ਤਰ੍ਹਾ ਰੋਜ਼ ਕੁੱਟਾਪਾ ਕਰਨਾ ਹੈ,ਗਗਨਦੀਪ ਦੀ ਮਾਤਾ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਤਰਸੇਮ ਕੁਮਾਰ ਵੱਲੋਂ ਗਗਨਦੀਪ ਦੀ ਜ਼ਿਆਦਾ ਮਾਰ ਕੁਟਾਈ ਦੇ ਕਾਰਨ ਤੇ ਉਸ ਕੋਲੋਂ ਇੱਕ ਕਿੱਲੋਂ ਮੀਟ ਦੀ ਮੰਗ ਕਰਨ ਤੇ ਉਸਨੂੰ ਡਰ ਕੇ ਬੁਖਾਰ ਹੋ ਗਿਆ ਹੈ ਤੇ ਅਧਿਆਪਕ ਦੇ ਕੁੱਟਣ ਦੇ ਡਰ ਦੇ ਕਾਰਨ ਉਹ ਸਕੂਲ ਨਹੀਂ ਜਾਣਾ ਚਾਹੁੰਦਾ, ਗਗਨਦੀਪ ਸਿੰਘ ਦੀ ਮਾਤਾ ਰਛਪਾਲ ਕੌਰ ਨੇ ਸਕੂਲ ਦੇ ਪਰਿੰਸੀਪਲ ਕੋਲੋਂ ਮੰਗ ਕੀਤੀ ਕਿ ਕੁੱਟ ਮਾਰ ਕਰਕੇ ਬੱਚਿਆਂ ਕੋਲੋਂ ਮੀਟ ਦੀ ਮੰਗ ਕਰਨ ਵਾਲੇ ਅਧਿਆਪਕ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ,ਇਸ ਸਬੰਧੀ ਜਦ ਦਯਾਨੰਦ ਸਕੂਲ ਦੀ ਪਰਿੰਸੀਪਲ ਮਿੰਟੂ ਸੇਖੜੀ ਨਾਲ ਗੱਲ ਕੀਤੀ ਤਾਂ ਉਨ੍ਹਾ ਆਖਿਆ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤੇ ਜੇਕਰ ਇਸ ਤਰ੍ਹਾ ਦਾ ਸਲੂਕ ਸਕੂਲ ਦੇ ਅਧਿਆਪਕ ਵੱਲੋਂ ਵਿਦਿਆਰਥੀ ਨਾਲ ਕੀਤਾ ਗਿਆ ਹੈ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ

ਫ਼ੋਟੋ ਜਾਣਕਾਰੀ ਦੇਂਦੇ ਹੋਏ ਗਗਨਦੀਪ ਸਿੰਘ ਤੇ ਉਸਦੀ ਮਾਤਾ

Leave a Reply

Your email address will not be published. Required fields are marked *

Recent Comments

    Categories