ਅਧਿਆਪਕ ਨੂੰ ਸਮਾਜ ਵਿੱਚ ਨਿੰਦਾ ਦੀ ਨਜ਼ਰ ਨਾਲ ਹੀ ਕਿਉ ਦੇਖਿਆ ਜਾ ਰਿਹਾ ਹੈ।

ਹਰ ਮਨੁੱਖ ਦੇ ਸਹਿਯੋਗ ਨਾਲ ਮਿਲ ਕੇ ਹੀ ਸਮਾਜ ਦੀ ਸਿਰਜਨਾ ਹੁੰਦੀ ਹੈ ਕੋਈ ਵੀ ਇਨਸਾਨ ਇਕੱਲਾ ਸਮਾਜ ਦੀ ਸਿਰਜਨਾ ਨਾ ਹੀ ਕਰ ਸਕਦਾ ਹੈ ਤੇ ਨਾ ਹੀ ਇੱਕਲੇ ਮਾਨਵ ਕੋਲੋ ਕਿਸੇ ਐਸੀ ਵਸਤੂ ਅਤੇ ਚੀਜ਼ ਦੀ ਕਾਮਨਾ ਕੀਤੀ ਜਾ ਸਕਦੀ ਹੈ ਕਿ ਉਹ ਹੀ ਸਾਰੀਆ ਚੀਜ਼ਾਂ ਘਰੋ ਪੈਦਾ ਕਰਕੇ ਸਮਾਜ ਦੇ ਹਰ ਇਨਸਾਨ ਨੂੰ ਉਸ ਦੇ ਘਰ ਦੇ ਦਰਵਾਜੇ ਤੱਕ ਪਹੁੰਚਾ ਸਕਦਾ ਹੈ। ਵਾਤਾਵਰਣ ਵਿਗਿਆਨ ਵਿੱਚ ਇਹ ਸਚਾਈ ਹੈ ਕਿ ਕੁਦਰਤ ਦੀ ਹਰ ਵਸਤੂ ਕਿਸੇ ਨਾ ਕਿਸੇ ਤੇ ਨਿਰਭਰ ਹੈ।ਇਸੇ ਵਾਵਾਤਰਣ ਵਿੰਚ ਸਾਡਾ ਸਭ ਤੋ ਸਤਿਕਾਰ ਯੋਗ ਅਤੇ ਆਦਰ ਸਤਿਕਾਰ ਵਾਲਾ ਰੁਤਬਾ ਰੱਖਣਾ ਵਾਲਾ ਇੱਕ ਅਜਿਹਾ ਇਨਸਾਨ ਹੈ। ਜਿਸ ਨੂੰ ਅਸੀ ਗੁਰੂ,ਬ੍ਰਹਮਾ,ਜਵੀਨ ਬਣਾਉਣ ਵਾਲਾ,ਚੰਗੇ ਮਾੜੇ ਦੀ ਪਰਖ ਦੱਸਣ ਵਾਲਾ ,ਇੱਕ ਮੋਮਬੱਤੀ ਦੀ ਤਰਾਂ ਖੁਦ ਜਲ ਕੇ ਦੂਸਰਿਆ ਨੂੰ ਰੋਸ਼ਨੀ ਦੇਣ ਵਾਲਾ ਇਹ ਉਹ ਇਨਸਾਨ ਜਿਸ ਨੂੰ ਅੱਜ ਦੇ ਯੁੱਗ ਵਿੰਚ ਅਧਿਆਪਕ ਅਤੇ ਪੁਰਾਣੇ ਸਮੇ ਵਿੱਚ ਗੁਰੂ ਦਾ ਦਰਜਾ ਦਿੱਤਾ ਜਾਦਾ ਸੀ।ਪਰ ਸਮੇ -ਸਮੇ ਅੱਜ ਗੁਰੂ ਅਤੇ ਅਧਿਆਪਕ ਦਾ ਸਤਿਕਾਰ ਹੁਣ ਉਹ ਪਹਿਲਾ ਵਾਲਾ ਨਹੀ ਰਿਹਾ ਜਿਸ ਦਾ ਉਹ ਹੱਕਦਾਰ ਸੀ। ਹੁਣ ਹਰ ਵਰਗ ਦਾ ਇਨਸਾਨ ਅਧਿਆਪਕ ਨੂੰ ਨਿੰਦਾ ਦੀ ਨਜ਼ਰ ਨਾਲ ਦੇਖਦਾ ਹੈ। ਇਸ ਪ਼੍ਰਕਾਰ ਐਸਾ ਦੇਖਣਾ ਕਿਉ ਪਿਆ ਇਸ ਬਾਰੇ ਕਿਸੇ ਨੇ ਵੀ ਸੋਚਣ ਅਤੇ ਪਰਖਣ ਦੀ ਗੱਲ ਹੀ ਨਹੀ ਕੀਤੀ ਤੇ ਨਾ ਹੀ ਵਿਚਾਰ ਚਰਚਾ ਕੀਤੀ ਗਈ। ਅੱਜ ਬੱਚੇ ਨੂੰ ਸਕੂਲ ਵਿੱਚ ਸਿੱਖਿਆ ਦੇਣ ਦੇ ਨਾਲ ਨਾਲ ਦੇਸ਼ ਦੀ 90 ਪ੍ਰਤੀਸ਼ਤ ਕੰਮਾਂ ਦਾ ਨਿਪਟਾਰਾ ਅਧਿਆਪਕ ਦੇ ਹੱਥਾਂ ਵਿੱਚ ਹੈ। ਜਿਸ ਵਿੱਚ ਉਸ ਦੇ ਪੜਾਈ ਦੇ ਨਾਲ ਨਾਲ ਸਕੂਲ ਦੀਆਂ ਇਮਾਰਤਾ ਦਾ ਨਿਰਮਾਣ ਕਰਾਉਣਾ,ਮਿਡ-ਡੇ-ਮੀਲ ਮੁਕੰਮਲ ਕਰਾਉਣਾ, ਗੈਸ਼ ਸਿਲੰਡਰ, ਬਾਲਣ,ਆਟਾ ਦਾਲ,ਸ਼ਬਜੀ,ਪਿੰਡ -ਪਿੰਡ ਜਾ ਕੇ ਬੱਚਿਆ ਨੂੰ ਇੱਕਠੇ ਕਰਨਾ,ਆਟਾ ਦਾਲ ਸਕੀਮ ਦਾ ਕੰਮ, ਜਨਗਣਨਾ,ਨੀਲੇ ਪੀਲੇ ਕਾਰਡ ਬਣਾਉਣਾ, ਹੜ ਪੀੜਤਾਂ ਦਾ ਸਰਵੇ,ਵੋਟਾਂ ਬਣਾਉਣ ਦੇ ਸਾਰੇ ਤਰਾਂ ਦੇ ਕੰਮ ਮੁਕੰਮਲ ਕਰਨਾ,ਸਕੂਲ ਨਾਲ ਸਬੰਧਤ ਡਾਕਾ,ਸਕੂਲ ਦੀ ਸਫਾਈ ਆਦਿ ਦਾ ਪ੍ਰ਼ਬੰਧ ਕਰਨਾ,ਸਕੂਲਾਂ ਵਿੱਚ ਕਿਸੇ ਵੀ ਕਿਸਮ ਦੀ ਚੋਰੀ ਹੋਣ ਤੇ ਪੁਲਿਸ ਥਾਨਿਆ ਤੱਕ ਆਉਣਾ ਜਾਣਾ ਤੇ ਪੁਲਿਸ ਨਾਲ ਹਰ ਤਰਾਂ ਵਾਰਤਾਲਾਪ ਕਰਨਾ,ਇਮਾਰਤ ਬਣਾਉਣ ਲਈ ਸੀਮਿੰਟ,ਮਿੱਟੀ,ਬੱਜਰੀ,ਰੇਤਾ ,ਮਿਸਤਰੀਆਂ ,ਮਜਦੂਰਾਂ ਆਦਿ ਦਾ ਪ੍ਰਬੰਧ ਕਰਨਾ,ਦੇਸ਼ ਅਤੇ ਪ੍ਰਾਂਤ ਦੀਆਂ ਸਰਕਾਰਾਂ ਬਣਾਉਣ ਵਿੱਚ ਵੀ ਵੋਟਾਂ ਆਦਿ ਦਾ ਕੰਮ ਨਿਪਟਾ ਕੇ ਸਰਕਾਰਾਂ ਨੂੰ ਬਾਣਾਉਣ ਵਿੱਚ ਹੀ ਅਧਿਆਪਕ ਵਰਗ ਦਾ ਵੱਡਾ ਰੋਲ ਹੈ। ਜੇ ਕਰ ਪੁਰਾਣੇ ਸਮੇ ਦੀ ਗੱਲ ਕੀਤੀ ਜਾਵੇ ਤਾਂ ਮਹਾਂਪੁਰਾਣ ਰਾਮਇਣ ,ਮਹਾਂਭਾਰਤ ਦੇ ਜਿੰਨੇ ਵੀ ਪਾਤਰ ਹੋਏ ਹਨ। ਉਹਨਾਂ ਦੀ ਜਿੰਦਗੀ ਵਿੱਚ ਵੀ ਕਿਸੇ ਨਾ ਕਿਸੇ ਅਧਿਆਪਕ ਦਾ ਅਜਿਹਾ ਰੋਲ ਰਿਹਾ ਹੈ।ਜਿਹਨਾਂ ਦੀ ਖਾਤਿਰ ਅੱਜ ਅਸੀ ਸ੍ਰੀ ਰਾਮ ਚੰਦਰ ,ਲਕਸ਼ਮਣ,ਸ੍ਰੀ ਕ੍ਰਿਸ਼ਨਾ,ਅਰੁਜਨ,ਭੀਮ,ਆਦਿ ਜਿੰਨਾ ਨੇ ਆਪਣੇ ਗੁਰੂਆਂ ਦਾ ਰੱਬ ਦੇ ਰੁਤਬੇ ਨਾਲੋ ਵੀ ਵੱਡਾ ਦਰਜਾ ਦੇ ਕੇ ਉਹਨਾ ਦੀ ਪੂਜਾ ਕੀਤੀ ਤੇ ਗੁਰੂਆਂ ਨੈ ਵੀ ਉਹਨਾਂ ਨੂੰ ਆਪਣੇ ਤਨ ਮਨ ਤੋ ਸਿੱਖਿਆ ਦੇ ਕੇ ਸੰਸਾਰ ਦੇ ਵਿੱਚ ਉਹਨਾਂ ਤੋ ਵੱਡਾ ਹੋਰ ਕਿਸੇ ਨੂੰ ਹੋਣ ਦੇ ਬਜਾਏ ਅਜਿਹੀ ਸਿੱਖਿਆ ਦਿੱਤੀ ਕਿ ਦੁਨੀਆਂ ਦਾ ਸਭ ਤੋ ਮਹਾਨ ਨਿਸਾਨੇ ਬਾਜ ਅਰੁਜਨ ਪੈਦਾ ਕਰਕੇ ਦਿੱਤਾ। ਦੁਨੀਆਂ ਵਿੱਚ ਆਪਣਾ ਭਾਰਤ ਦਾ ਝੰਡਾ ਲਹਿਰਾਉਣ ਵਾਲੇ ਦਾਰਾ ਸਿੰਘ ਵਰਗੇ ਪਹਿਲਵਾਨ,ਪੀ.ਟੀ.ਊਸ਼ਾ,ਮਿਲਖਾ ਸਿੰਘ,ਸਚਿਨ ਤੇਦੁਲਕਰ,ਕਪਿਲ ਦੇਵ ,ਇੰਦਰਾ ਗਾਂਧੀ,ਲਤਾ ਮੰਗੇਸ਼ਕਰ, ਅਮਿਤਾਬ ਬੱਚਨ,ਸਾਹਰੁਖ ਖਾਨ,ਸਹੀਦ ਭਗਤ ਸਿੰਘ,ਕਰਤਾਰ ਸਿੰਘ ਸਰਾਭਾ,ਉਧਮ ਸਿੰਘ,ਲਾਲਾ ਲਾਜਪਤ ਰਾਏ,ਲਾਲ ਬਹਾਦੁਰ ਸ਼ਾਸ਼ਤਰੀ,ਸਾਨੀਆਂ ਮਿਰਜਾ , ਮਿਜਾਇਲ ਮੈਨ ਡਾਕਟਰ ਏ.ਪੀ.ਜੇ.ਕਲਾਮ ਆਦਿ ਦੇਸ਼ ਭਗਤਾਂ,ਕਲਾਕਾਰਾਂ, ਸਾਇੰਸਦਾਨਾਂ ਤੇ ਖੇਡ ਜਗਤ ਦੇ ਚਮਕਦੇ ਸਿਤਾਰਿਆ ਨੁੰ ਵੀ ਅੱਜ ਉਹਨਾਂ ਦੇ ਅਹੁਦਿਆ ਤੇ ਪਦਵੀਆਂ ਤੇ ਪਹੁ਼ੰਚਾਉਣ ਵਿੱਚ ਇਹਨਾਂ ਦੀ ਜਿੰਦਗੀ ਵਿੰਚ ਕਿਸੇ ਨਾ ਕਿਸੇ ਇਨਸਾਨ ਦਾ ਹੱਥ ਰਿਹਾ ਹੈ। ਜਿਸ ਇਨਸਾਨ ਨੂੰ ਅਸੀ ਅਧਿਆਪਕ ,ਗੁਰੂ,ਪ੍ਰਮਾਤਮਾ ਦਾ ਦਰਜਾ ਕੇ ਨਿਵਾਜ ਸਕਦੇ ਹਾਂ। ਜਿੰਨਾ ਤੋ ਇਹਨਾਂ ਇਨਸਾਨਾਂ ਨੇ ਸਿੱਖਿਆ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ,ਸਹਿਰ,ਪਿੰਡ,ਇਲਾਕੇ,ਦੇਸ਼ ਦਾ ਨਾ ਗੁਰੂਆਂ ਤੋ ਸਿੱਖਿਆ ਪ੍ਰਾਪਤ ਕਰਕੇ ਰੋਸਨ ਕੀਤਾ, ਪਰ ਫਿਰ ਵੀ ਸਮੇ ਸਮੇ ਤੇ ਇਹ ਇਨਸਾਨ ਕੁਝ ਲੋਕਾਂ ਦੀਆਂ ਨਜਰਾਂ ਵਿੱਚ ਨਿੰਦਾ ਦਾ ਪਾਤਰ ਕਿਉ ਬਣਦਾ ਰਹਿੰਦਾ ਹੈ। ਇਸ ਬਾਰੇ ਸੋਚਣ ਵਾਲੀ ਵੱਡੇ ਪੱਧਰ ਤੋ ਲੋੜ ਹੈ। ਭਾਵੇ ਸਰਕਾਰੀ ਸਕੂਲਾਂ ਵਿੱਚ ਜਾਂ ਪ੍ਰਾਈਵੇਟ ਸਕੂਲਾਂ ਵਿੱਚ ਕੰਮ ਕਰਦੇ ਸਾਡੇ ਅਧਿਆਪਕ ਵਰਗ ਨੂੰ ਸਮਰਪਿਤ ਨੋਜਵਾਨ ਵਰਗ ਜ਼ੋ ਇਸ ਕਿੱਤੇ ਨਾਲ ਜੁੜ ਕੇ ਸਿੱਖਿਆ ਦਾ ਪਸਾਰ ਸਮਾਜ ਵਿੰਚ ਫੈਲਾਉਣ ਦੀ ਕੋਸਿ਼ਸ਼ ਵਿੰਚ ਲੱਗਾ ਹੋ਼਼ਿੲਆ ਹੈੇ।ਉਸ ਨੂੰ ਮੇਰਾ ਹੱਥ ਸਿਰ ਝੁਕਾ ਕੇ ਪ੍ਰਣਾਮ ਕਿਉਕਿ ਜਿਸ ਪ੍ਰਕਾਰ ਇਹ ਅਧਿਆਪਕ ਮਿਹਨਤ ਅਤੇ ਲਗਨ ਨਾਲ ਕਿਸੇ ਵੀ ਸੈਕਟਰ ਵਿੰਚ ਕੰਮ ਕਰ ਰਹੇ ਹਨ ਪ੍ਰਸੰਸਾ ਦੇ ਪਾਤਰ ਹਨ। ਪਰ ਜਿਸ ਪ਼੍ਰਕਾਰ ਇਹਨਾਂ ਅਧਿਆਪਕਾਂ ਤੇ ਗਲਤ ਤਰਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਉਹਨਾਂ ਨਾਲ ਸਾਰੇ ਅਧਿਆਪਕ ਵਰਗ ਲਈ ਇਸ ਤਰਾਂ ਦੇ ਬਿਆਨ ਨਮੋਸ਼ੀ ਦਾ ਆਲਮ ਪੈਦਾ ਕਰਕੇ ਰੱਖ ਦਿੰਦੇ ਹਨ। ਕਹਿੰਦੇ ਹਨ ਕਿ ਜ਼ੋ ਕੋਮਾਂ ਆਪਣੇ ਯੋਧਿਆ ਅਤੇ ਸੂਰਬੀਰਾਂ ਦਾ ਸਨਮਾਨ ਕਰਦੀਆਂ ਹਨ ਅਤੇ ਉਹਨਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਦੇਸ਼ ਦੀ ਖਾਤਿਰ ਜਾਨ ਦੇਣ ਲਈ ਤਿਆਰ ਰਹਿੰਦੀਆਂ ਹਨ। ਉਹਨਾਂ ਦੇਸ਼ਾ ਦੀਆਂ ਸਰਹੱਦਾ ਵੱਲ ਦੁਸਮਣ ਦੇਸ਼ ਕਦੇ ਵੀ ਨਜ਼ਰ ਨਹੀ ਮਾਰ ਸਕਦਾ ਹੈ ਕਿਉਕਿ ਉਸ ਦੇਸ਼ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਦੇਸ਼ ਦੇ ਹਰ ਨੋਜਵਾਨ ਵਰਗ ਵਿੰਚ ਆਪਣੇ ਦੇਸ਼ ਭਗਤਾਂ ਦੀ ਰੂਹ ਵਸਦੀ ਹੈ ਤੇ ਜਦੋ ਉਹ ਯੂੱਧ ਦੀ ਗੱਲ ਹੋਈ ਤਾਂ ਉਸ ਨੇ ਇੱਕ ਨਵਾਂ ਇਨਕਲਾਬ ਲਿਆ ਕੇ ਰੱਖ ਦੇਣਾ ਹੈ। ਇਸ ਪ਼੍ਰਕਾਰ ਦੀ ਆਪਣੀ ਕਲਮ ਦੇ ਅੰਦਰ ਸ਼ਕਤੀ ਰੱਖਣ ਵਾਲਾ ਮਾਨਵ ਹੈ ਅਧਿਆਪਕ ਜਿਸ ਨੇ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਣ ਵਾਲਾ ਦੀਵਾ ਐਸਾ ਤਿਆਰ ਕਰਨਾ ਹੈ। ਜਿਸ ਵਿੱਚੋ ਸੋੇਨੇ ਵਾਂਗ ਭਖਦੇ ਦੇਸ਼ ਦੇ ਯੋਧੇ,ਸਾਇੰਸਦਾਨ,ਖਿਡਾਰੀ,ਡਾਕਟਰ,ਵਕੀਲ,ਨੇਤਾ,ਸਮਾਜ ਸੇਵਕ,ਬੁੱਧੀਜੀਵੀ,ਆਦਿ ਜੈਸੇ ਇਨਸਾਨ ਪੈਦਾ ਕਰਕੇ ਦੇਸ਼ ਦੀ ਤਰੱਕੀ ਦੇ ਵਜੋ ਨੁਹਾਰ ਬਦਲ ਦੇਣੀ ਹੈ।ਅੱਜ ਸਮਾਜ ਵਿੱਚ ਜਿਸ ਤਰਾਂ ਅਧਿਆਪਕ ਨੂੰ ਨਿੰਦਾ ਦਾ ਪਾਤਰ ਬਣਾ ਕੇ ਜਿਸ ਪ਼੍ਰਕਾਰ ਉਸ ਦੇ ਕਿੱਤੇ ਨੂੰ ਬਦਨਾਮ ਕਰਨ ਵਿੰਚ ਜ਼ੋ ਕੁਝ ਵੀ ਕਿਹਾ ਜਾਂ ਰਿਹਾ ਹੈ। ਇਸ ਨਾਲ ਅਧਿਆਪਕ ਵਰਗ ਵਿੱਚ ਨਿਰਾਸ਼ਾ ਦਾ ਆਲਮ ਤਾਂ ਦਿਖਾਈ ਦਿੰਦਾ ਹੈ। ਪਰ ਦੇਖਣ ਵਾਲੀ ਗੱਲ ਹੈ ਕਿ ਹਰ ਸਾਲ ਇਹਨਾਂ ਅਧਿਆਪਕਾਂ ਨੁੰ ਰਾਸਟਰੀ ਤੇ ਅੰਤਰ ਰਾਸ਼ਟਰੀ ,ਸ਼ਟੇਟ ਐਵਾਰਡਾਂ ਨਾਲ ਨਾਲ ਦੇਸ਼ ਦੇ ਰਾਸਟਰਪਤੀ,ਪ੍ਰਧਾਨ ਮੰਤਰੀ, ਮੁੱਖ ਮੰਤਰੀ,ਸਿੱਖਿਆ ਮੰਤਰੀ ਵੱਲੋ ਸਨਮਾਨ ਚਿੰਨ ਦੇ ਕੇ ਉਹਨਾਂ ਨੂੰ ਦੋ ਪਲ ਦੇ ਲਈ ਸਟੇਜ਼ਾ ਤੇ ਚੜਾ ਕੇ ਸਨਮਾਨ ਚਿੰਨ ਨਾਲ ਨਿਵਾਜਿਆ ਜਾਂਦਾ ਹੈ। ਪਰ ਜੇ ਕਰ ਇਹਨਾਂ ਅਧਿਆਪਕ ਨੁੰ ਨਿੰਦਾ ਦੇ ਪਾਤਰ ਹੀ ਬਣਾਉਣਾ ਹੈ ਤਾਂ ਇਸ ਤਰਾਂ ਦੇ ਸਨਮਾਨ ਚਿੰਨਾਂ ਨੂੰ ਸਦਾ ਦੇ ਲਈ ਬੰਦ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਲੋਕਾਂ ਦੀਆਂ ਨਜ਼ਰਾ ਵਿੱਚ ਵੀ ਇਸ ਗੱਲ ਦਾ ਸੰਦੇਸ਼ ਜਰੂਰ ਜਾਵੇ ਕਿ ਅਧਿਆਪਕ ,ਗੁਰੂ ਦਾ ਇਹ ਕਿੱਤਾ ਸਨਮਾਨ ਦਾ ਨਾ ਰਹਿ ਕੇ ਨਿੰਦਾ ਦਾ ਪਾਤਰ ਬਣ ਕੇ ਰਹਿ ਗਿਆ ਹੈ। ਇਸ ਕਰਕੇ ਇਹਨਾਂ ਦਾ ਸਮਾਜ ਦੇ ਪ੍ਰ਼ਤੀ ਬਣਦਾ ਸਨਮਾਨ ਬੰਦ ਕਰਨਾ ਹੀ ਜਰੂਰੀ ਹੈ।ਕਹਿੰਦੇ ਹਨ ਕਿ ਦੁਨੀਆਂ ਦੀ ਸਭ ਤੋ ਵੱਡੀ ਇਮਾਰਤ ਖਲੀਫਾ ਬੁਰਜ ਜ਼ੋ ਕਿ ਦੁਬਈ ਵਿੱਚ ਬਣਾਈ ਗਈ ਹੈ। ਪਰ ਉਸ ਇਮਾਰਤ ਨੂੰ ਬਣਾਉਣ ਵਾਲੇ ਕਾਰੀਗਰਾਂ ਦਾ ਵੀ ਕੋਈ ਗੁਰੂ ਹੋਵੇਗਾ ਜਿੰਨਾਂ ਤੋ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਤੇ ਉਸ ਸਿੱਖਿਆ ਨਾਲ ਦੁਬਈ ਵਿੱਚ ਦੁਨੀਆਂ ਦੀ ਸਭ ਤੋ ਉੱਚੀ ਇਮਾਰਤ ਬਣਾ ਕੇ ਆਪਣੇ ਗੁਰੂ ਨੂੰ ਸੱਚੀ ਦਕਸ਼ਣਾ ਦਿੱਤੀ। ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਕਾਨੂੰਨ ਵਿੱਚ ਸੁਧਾਰ ਕਰਦੇ ਹੋਏ ਸਾਡੀਆਂ ਰਾਜਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਇਸ ਤਰਾਂ ਦੇ ਨਿਰਦੇਸ ਬਣਾ ਕੇ ਉਹਨਾਂ ਉਪੱਰ ਸਖਤ ਕਾਨੁੰਨ ਦੀ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਕਿ ਦੇਸ਼ ਦੀ ਕੋਈ ਵੀ ਰਾਜਸੀ ਪਾਰਟੀ ਜਾਂ ਸਿਆਸੀ ਨੇਤਾ ਕਿਸੇ ਵੀ ਤਰਾਂ ਦੇ ਦੇਸ਼ ਦੇ ਸਰਕਾਰੀ,ਅਰਧ ਸਰਕਾਰੀ, ਪ੍ਰਾਈਵੇਟ ਅਦਾਰਿਆ ਵਿੱੱਚ ਕੰਮ ਕਰਦੇ ਕਰਮਚਾਰੀਆਂ ਨੂੰ ਇਸ ਤਰਾਂ ਅਖਬਾਰਾ,ਟੀ..ਵੀ.,ਤੇ ਹੋਰ ਮਾਧਿਅਮਾਂ ਰਾਹੀ ਨਿੰਦਾ ਤੇ ਹੋਰ ਕਿਸੇ ਵੀ ਤਰਾਂ ਦੀ ਟਿੱਪਣੀ ਦਾ ਪਾਤਰ
ਨਹੀ ਬਣਾਏਗਾ ਅਗਰ ਕੋਈ ਪਾਰਟੀ ਜਾਂ ਸਿਆਸੀ ਨੇਤਾ ਇਸ ਤਰਾਂ ਦੀ ਬਿਆਨਬਾਜੀ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ। ਸਾਡੀ ਮਾਨਯੋਗ ਸੁਪਰੀਮ ਕੋਰਟ ਅਤ਼ੇ ਦੇਸ ਦੇ ਮਾਨਯੋਗ ਰਾਸ਼਼ਟਰਪਤੀ ਨੂੰ ਇਸ ਸੰਬੰਧੀ ਵਿਸੇਸ਼ ਰੂਪ ਵਿੰਚ ਵੱਡੀ ਪਹਿਲ ਕਰਨੀ ਚਾਹੀਦੀ ਹੈ। ਜਿਸ ਨਾਲ ਕਿਸੇ ਵੀ ਕਿੱਤੇ ਵਿੰਚ ਕੰਮ ਕਰਦੇ ਕਰਮਚਾਰੀ ਦੇ ਕਿੱਤੇ ਉਪਰ ਇਸ ਤਰਾਂ ਦੀ ਟਿੱਪਣੀ ਨਾਲ ਕੋਈ ਠੇਸ ਨਾ ਪਹੁੰਚੇ।ਹੁਣ ਤੱਕ ਦੇਸ਼ ਦੀਆਂ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਹਨ। ਉਹਨਾਂ ਨੇ ਸਮਾਜ ਵਿੰਚ ਭਵਿੱਖ ਦੇ ਨਿਰਮਾਤਾ ਅਧਿਆਪਕ ਵੱਲ ਉਸ ਦੀਆਂ ਮੁਸਕਿਲਾਂ ਦੇ ਬਸਤੇ ਨੂੰ ਲੈ ਕੇ ਉਹਨਾਂ ਨੂੰ ਦੂਰ ਕਰਨ ਦੀ ਗੱਲ ਹੀ ਨਹੀ ਕੀਤੀ ਕਿ ਕਿਸ ਪ੍ਰਕਾਰ ਪਹਿਲਾਂ ਵਾਂਗ ਅਧਿਆਪਕ ਨੂੰ ਗੈਰ ਵਿੱਦਿਅਕ ਕੰਮਾ ਤੋ ਮੁਕਤ ਕਰਕੇ ਉਹਨਾਂ ਤੋ ਵਿਦਿੱਆ ਦੇ ਖੇਤਰ ਵਿੰਚ ਸਕੂਲਾਂ ਵਿੰਚ ਪੜ ਰਹੇ ਨੋਜਵਾਨ ਵਰਗ ਨੂੰ ਪੜਾਉਣ ਤੇ ਉਹਨਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਾਉਣ ਵਿੰਚ ਇਹਨਾਂ ਅਧਿਆਪਕਾਂ ਦਾ ਸਿਰਫ ਇਸ ਖੇਤਰ ਵਿੰਚ ਹੀ ਸਹਿਯੋਗ ਲਿਆ ਜਾਵੇ ਪਰ ਦੇਸ਼ ਦੀਆਂ ਭਾਵੇ ਅਜਾਦੀ ਤੋ ਬਾਦ ਅਨੇਕਾ ਸਿੱਖਿਆ ਦੀਆਂ ਨੀਤੀਆਂ ਬਣੀਆਂ ਚੱਲੀਆਂ,ਟੁੱਟ ਕੇ ਰਹਿ ਗਈਆਂ ਪਰ ਇਹਨਾਂ ਨੀਤੀਆਂ ਵਿੰਚ ਅਧਿਆਪਕ ਵਰਗ ਨੂੰ ਅੱਗੇ ਨਾਲੋ ਵੱਧ ਤੋ ਵੱਧ ਮੁਸਕਿਲਾ ਦਾ ਸਾਹਮਣਾ ਹੀ ਕਰਨਾ ਪਿਆ ਨਾ ਕਿ ਉਸ ਤੋ ਮੁਸਕਿਲਾਂ ਦਾ ਆਲਮ ਦੂਰ ਹੁੰਦਾ ਦਿਖਾਈ ਦਿੱਤਾ। ਪਰ ਫਿਰ ਵੀ ਬੜੇ ਫਰਕ ਵਾਲੀ ਗੱਲ ਹੈ ਕਿ ਇਹਨਾਂ ਮੁਸਕਿਲਾਂ ਦੇ ਜੀਵਨ ਵਿੱਚ ਆਉਣ ਦੇ ਬਾਵਜੂਦ ਵੀ ਅਧਿਆਪਕ ਇਹਨਾਂ ਨੂੰ ਖਿੜੇ ਮੱਥੇ ਤੇ ਸਹਾਰਦਾ ਹੋਇਆ ਬੱਚਿਆ ਨੂੰ ਸਕੂਲ ਵਿੰਚ ਸਿੱਖਿਆ ਦੇਣ ਦੇ ਨਾਲ ਨਾਲ ਸਾਰੇ ਕੰਮ ਸਮੇ ਤੇ ਕਰਦਾ ਹੈ ਤੇ ਇੰਨੇ ਕੰਮਾਂ ਵਿੱਚੋ ਸਮਾ ਬਚਾ ਕੇ ਫਿਰ ਵੀ ਸਕੂਲਾਂ ਵਿੰਚ ਪੜਦੇ ਭਵਿੱਖ ਨੂੰ ਪੜਾਉਣ ਤੇ ਉਹਨਾਂ ਦੀ ੰਿਜੰਦਗੀ ਨੂੰ ਸੰਵਾਰਨ ਵਿੱਚ ਆਪਣੇ ਹਿੱਸੇ ਦਾ ਪੂਰਨ ਸਹਿਯੋਗ ਦਿੰਦਾ ਹੈ ਕਿ ਕਿਤੇ ਇਹਨਾਂ ਦੀ ਜਿੰਦਗੀ ਦਾ ਕੋਈ ਵੀ ਪੰਨਾ ਕੋਰੀ ਕਾਪੀ ਦੀ ਤਰਾਂ ਨਾ ਰਹਿ ਜਾਵੇ ਕਿ ਉਹਨਾਂ ਉੱਪਰ ਅਧਿਆਪਕ
ਨੇ ਉਹ ਪੂਰਣੇ ਨਹੀ ਪਾਏ ਜਿੰਨਾਂ ਨੂੰ ਪੜ ਕੇ ਉਸ ਵਿਦਿਆਰਥੀ ਨੇ ਦੇਸ਼ ਦਾ ਚਾਨਣ ਮੁਨਾਰਾ ਬਣਨਾ ਸੀ, ਪਰ ਮੇਰੀ ਸਾਡੇ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਅਤੇ ਦੇਸ਼ ਦੇ ਸਰਵੳੁੱਚ ਮਾਨਯੋਗ ਰਾਸਟਰਪਤੀ ਜੀ ਨੂੰ ਇਹ ਨਿਵੇਦਨ ਹੈ ਕਿ ਦੇਸ਼ ਦੇ ਸਿਆਸੀ ਲੀਡਰਾਂ ਅਤੇ ਸਿਆਸੀ ਪਾਰਟੀਆਂ ਨੂੰ ਇਸ ਪ਼ਕਾਰ ਦੇ ਕਿਸੇ ਵੀ ਦੇਸ ਦੇ ਨਾਗਰਿਕ ਪ੍ਰ਼ਤੀ ਟਿੱਪਣੀ ਕਰਨ ਤੋ ਪਹਿਲਾਂ ਵੱਡੇ ਪੱਧਰ ਤੇ ਗੁਰੇਜ਼ ਕਰਨ ਅਤੇ ਬਿਆਨਬਾਜੀ ਕਰਨ ਦੀ ਅਪੀਲ ਕਰਨ ਅਤੇ ਸਾਡੇ ਦੇਸ਼ ਦੇ ਸੰਵਿਧਾਨ ਵਿੰ਼ਚ ਸੋਧ ਕਰਕੇ ਸੁਪਰੀਮ ਕੋਰਟ ਸਖਤ ਸੋਧ ਕਰਕੇ ਇਸ ਪ਼੍ਰਕਾਰ ਦੇ ਕਾਨੂੰਨ ਬਣਾ ਕੇ ਇਹਨਾਂ ਲੋਕਾਂ ਲਈ ਬਿਨਾਂ ਕਿਸੇ ਦੇਰੀ ਦੇ ਕਾਨੰੁਨ ਬਣਾਏ ਤੇ ਸਖਤ ਤੋ ਸਖਤ ਸਜਾ ਰੱਖੇ ਅਤੇ ਨਾਲ ਹੀ ਇਸ ਤਰਾਂ ਦੇ ਦੇਸ਼ ਦੇ ਕਿਸੇ ਵੀ ਨਾਗਰਿਕ ਪ਼੍ਰਤੀ ਟਿੱਪਣੀ ਕਰਨ ਵਾਲੇ ਨੇਤਾ ਤੇ ਉਹਨਾਂ ਪਾਰਟੀਆਂ ਦੀ ਮੈਬਰਸਿ਼ਪ ਰੱਦ ਕਰਨ ਦਾ ਕਾਨੂੰਨ ਬਣਾਵੇ ਤਾਂ ਜ਼ੋ ਦੇਸ਼ ਦੇ ਹਰ ਨਾਗਰਿਕ ਨੂੰ ਉਸ ਦਾ ਬਣਦਾ ਮਾਨ ਸਨਮਾਨ ਸਤਿਕਾਰ ਮਿਲਦਾ ਰਹੇ।
Malhotra RK-3
(ਰਕੇਸ਼ ਮਲਹੋਤਰਾ ਗੁਰਦਾਸਪੁਰ 9876435826)

Leave a Reply

Your email address will not be published. Required fields are marked *

Recent Comments

    Categories