Last UPDATE: August 26, 2014 at 7:57 pm

ਅਦਿਤਿਆ ਸ਼ਰਮਾ ਦੀ ‘ਚੈਂਪਸ ਆਫ਼ ਦੇਵਗੜ੍ਹ’ ਦੀ ਘੁੰਡ ਚੁਕਾਈ

ਨਿੱਜੀ ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 26 ਅਗਸਤ
ਓਕਰੇਜ਼ ਇੰਟਰਨੈਸ਼ਨਲ ਸਕੂਲ ਵਿੱਚ ਲੇਖਕ ਅਦਿਤਿਆ ਸ਼ਰਮਾ ਨੇ ਆਪਣੀ ਨਵੀਂ ਕਿਤਾਬ ‘ਚੈਂਪਸ ਆਫ਼ ਦੇਵਗੜ੍ਹ’ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨਾਲ ਇਸ ਕਿਤਾਬ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।
ਲੇਖਕ ਅਦਿਤਿਆ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਕਿਤਾਬ ਵਿਦਿਆਰਥੀਆਂ ਲਈ ਪ੍ਰੇਰਣਾ ਸ੍ਰੋਤ ਹੈ। ਇਸ ਲਈ ਉਹ ਇਹ ਕਿਤਾਬ ਰਿਲੀਜ਼ ਵੀ ਵਿਦਿਆਰਥੀਆਂ ਤੋਂ ਹੀ ਕਰਾਉਣਾ ਚਾਹੁੰਦੇ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕਿਤਾਬ ਨੂੰ ਪੜ੍ਹਨ ਦੀ ਪ੍ਰੇਰਣਾ ਦਿੰਦੇ ਹੋਏ ਇਸ ਦੀਆਂ ਕਾਪੀਆਂ ਵੀ ਵਿਦਿਆਰਥੀਆਂ ਨੂੰ ਵੰਡੀਆਂ। ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਪ੍ਰਜ਼ਾਇਲਾ ਦਾਸ ਨੇ ਲੇਖਕ ਅਦਿਤਿਆ ਸ਼ਰਮਾ ਦਾ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ ਅਤੇ ਸਫ਼ਲ ਜ਼ਿੰਦਗੀ ਦੇ ਤਰੀਕਿਆਂ ਤੋਂ ਜਾਣੂ ਕਰਾਉਣ ਲਈ ਧੰਨਵਾਦ ਕੀਤਾ।

Widgetized Section

Go to Admin » appearance » Widgets » and move a widget into Advertise Widget Zone