Last UPDATE: July 19, 2015 at 5:17 am

‘ਅਜਾਦ ਫਾਉਂਡੇਸ਼ਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਵਿਖੇ ਖੇਡਿਆ ਨਾਟਕ ‘ਸੁਲਘਦੀ ਧਰਤੀ’

ਮਾਲੇਰਕੋਟਲਾ (ANS) ਅਜਾਦ ਫਾਉਂਡੇਸ਼ਨ ਵਲੋਂ ਸ਼ੁਰੂ ਕੀਤਾ ‘ਨਾਟਕਾਂ ਰਾਹੀਂ ਗਿਆਨ’ ਪਰਾਜੈਕਟ ਨੂੰ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਨਸ਼ਿਆਂ ਅਤੇ ਭਰੁਣ ਹੱਿਤਆ ਸੰਬਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਜਾਕੇ ਨਾਟਕ ਕੀਤੇ ਜਾ ਰਹੇ ਹਨ।ਇਹ ਮੁਹਿੰਮ ਪਿਛਲੇ ਚੈ ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ।
ਇਸ ਮੁਹਿੰਮ ਤਹਿਤ ਐਡਵੋਕੇਟ ਗੋਬਿੰਦਰ ਮਿੱਤਲ ਦੀਆਂ ਕੋਸਿਸ਼ਾਂ ਸਦਕਾ ਅੱਜ ਪਿੰਡ ਹਥਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਰਾਜ ਸਾਗਰ ਦਾ ਲਿਖਿਆ ਨਾਟਕ ਅਜਾਦ ਫਾਉਂਡੇਸ਼ਨ ਟਰਸਟ ਦੇ ਕਲਾਕਾਰਾਂ ਵਲੋਂ ‘ਸੁਲਘਦੀ ਧਰਤੀ’ ਖੇਢਿਆ ਗਿਆ।ਇਹ ਨਾਟਕ ਜਿੱਥੇਂ ਹਰ ਘਰ ਵਿੱਚ ਚੱਲ ਰਹੀ ਕਹਾਣੀ ਨੂੰ ਪ੍ਰਦਰਸ਼ਿਤ ਕਰਦਾ ਹੈ, ਉੱਥੇ ਨਾਲ ਹੀ ਸਮਾਜ ਨੂੰ ਨਸ਼ਿਆਂ ਅਤੇ ਮਾਦਾ ਭਰੁਣ ਹੱਤਿਆ ਦੀ ਸਮਸਿਆ ਵਿਰੁਧ ਸੰਵੇਦਿਤ ਵੀ ਕਰਦਾ ਹੈ। ਇਸ ਇੱਕ ਪਾਤਰੀ ਨਾਟਕ ਨੂੰ ਮੁਹੰਮਦ ਅਮਜਦ ਵਿਲੋਨ ਵਲੋਂ ਸੂਤਰਧਾਰ ਦੇ ਰੂਪ ਵਿੱਚ ਖੇਡਿਆ ਗਿਆ ਅਤੇ ਜੁਲਫਕਾਰ ਵਲੋਂ ਇਸ ਮੌਕੇ ਪਿੱਠ-ਵਰਤੀ ਅਵਾਜ ਅਤੇ ਸੰਗੀਤ ਦਿੱਤਾ ਗਿਆ।
ਇਸ ਮੌਕੇ ਖਚਾਖਚ ਭਰੇ ਮਾਹੌਲ ਨੂੰ ਅਜਾਦ ਫਾਉਂਡੇਸ਼ਨ ਟਰਸਟ (ਰਜਿ.), ਮਾਲੇਰਕੋਟਲਾ ਦੇ ਬੁਲਾਰੇ, ਮਹੰਮਦ ਉਵੈਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁੱਖਾਂ ਵਿੱਚ ਧੀਆਂ ਕਤਲ ਕੀਤੀਆਂ ਜਾਰ ਰਹੀਆਂ ਹਨ, ਨਸ਼ਿਆਂ ਦਾ ਦੌਰ ਜਾਰੀ ਹੈ। ਉਹਨਾਂ ਇਸ ਮੌਕੇ ਵਿਦਿਆਰਥੀਆਂ ਨੂੰ ਸਮਾਜ ਨੂੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਲਾਮਬੰਦ ਹੋਣ ਲਈ ਸੱਦਾ ਦਿੱਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਵਾਤਿਸ ਨੇ ਅਜਾਦ ਫਾਉਂੁਡੇਸ਼ਨ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਟਕਾਂ ਰਾਹੀਂ ਗਿਆਨ ਦੇ ਇਸ ਉਪਰਾਲੇ ਨਾਲ ਲਾਜਮੀ ਤਬਦੀਲੀ ਆਵੇਗੀ।
ਇਸ ਮੌਕੇ ਹੋਰਨਾਂ ਤੋਂ ਬਿਨਾ ਅਧਿਆਪਕ ਦਿਲਸ਼ਾਦ ਜੁਬੈਰੀ, ਮੁਹੰਮਦ ਸਲੀਮ, ਅਤੇ ਪਿਆਰਾ ਸਿੰਘ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone