Last UPDATE: April 20, 2015 at 6:56 am

‘ਅਜਾਦ ਫਾਉਂਡੇਸ਼ਨ ਵਲੋਂ ਪਿੰਡ ਦੁੰਲਮਾਂ ਦੀ ਸੱਥ ਵਿਖੇ ‘ਸੁਲਘਦੀ ਧਰਤੀ’ ਨਾਟਕ ਦਾ 345ਵਾਂ ਸ਼ੋਅ’

ਮਾਲੇਰਕੋਟਲਾ (ANS) ਅਜਾਦ ਫਾਉਂਡੇਸ਼ਨ ਵਲੋਂ ਸ਼ੁਰੂ ਕੀਤਾ ‘ਨਾਟਕਾਂ ਰਾਹੀਂ ਗਿਆਨ’ ਪਰਾਜੈਕਟ ਨੂੰ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਨਸ਼ਿਆਂ ਅਤੇ ਭਰੁਣ ਹੱਿਤਆ ਸੰਬਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਜਾਕੇ ਨਾਟਕ ਕੀਤੇ ਜਾ ਰਹੇ ਹਨ।ਇਹ ਮੁਹਿੰਮ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ।

ਇਸ ਮੁਹਿੰਮ ਤਹਿਤ ਲੰਘੀ ਸ਼ਾਮ ਨੂੰ ਪਿੰਡ ਦੁਲੰਮਾਂ ਦੇ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ ਦੇ ਕਨਵੀਨਰ ਗੁਰਦੀਪ ਮਾਨ ਦੇ ਸਹਿਯੋਗ ਨਾਲ ਪਿੰਡ ਦੁਲੰਮਾਂ ਦੀ ਸੱਥ ਵਿਖੇ ਬਲਰਾਜ ਸਾਗਰ ਦਾ ਲਿਖਿਆ ਨਾਟਕ ‘ਸੁਲਘਦੀ ਧਰਤੀ’ ਖੇਢਿਆ ਗਿਆ।ਇਹ ਨਾਟਕ ਜਿੱਥੇਂ ਹਰ ਘਰ ਵਿੱਚ ਚੱਲ ਰਹੀ ਕਹਾਣੀ ਨੂੰ ਪ੍ਰਦਰਸ਼ਿਤ ਕਰਦਾ ਹੈ, ਉੱਥੇ ਨਾਲ ਹੀ ਸਮਾਜ ਨੂੰ ਨਸ਼ਿਆਂ ਅਤੇ ਮਾਦਾ ਭਰੁਣ ਹੱਤਿਆ ਦੀ ਸਮਸਿਆ ਵਿਰੁਧ ਸੰਵੇਦਿਤ ਵੀ ਕਰਦਾ ਹੈ। ਇਸ ਇੱਕ ਪਾਤਰੀ ਨਾਟਕ ਨੂੰ ਮੁਹੰਮਦ ਅਮਜਦ ਵਿਲੋਨ ਵਲੋਂ ਸੂਤਰਧਾਰ ਦੇ ਰੂਪ ਵਿੱਚ ਖੇਡਿਆ ਗਿਆ ਅਤੇ ਜੁਲਫਕਾਰ ਵਲੋਂ ਇਸ ਮੌਕੇ ਪਿੱਠ-ਵਰਤੀ ਅਵਾਜ ਅਤੇ ਸੰਗੀਤ ਦਿੱਤਾ ਗਿਆ।

ਇਸ ਮੌਕੇ ਖਚਾਖਚ ਭਰੇ ਮਾਹੌਲ ਨੂੰ ਅਜਾਦ ਫਾਉਂਡੇਸ਼ਨ , ਮਾਲੇਰਕੋਟਲਾ ਦੇ ਚੇਅਰਮੈਨ, ਡਾ. ਅਬਦੁਲ ਮਜੀਦ ਅਜਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤਕ ਗਲਿਆਰਿਆਂ ਅਤੇ ਪੂੰਜੀਵਾਦ ਦਾ ਰਲ-ਗੋਭਾ ਸਮਾਜ ਨੂੰ ਖੇਰੂੰ-ਖੇਰੂੰ ਕਰ ਰਿਹਾ ਹੈ। ਉਹਨਾਂ ਇਸ ਮੌਕੇ ਨੌਜਵਾਨਾਂ ਨੂੰ ਸਮਾਜ ਨੂੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਲਾਮਬੰਦ ਹੋਣ ਲਈ ਸੱਦਾ ਦਿੱਤਾ।

ਰੰਗ-ਕਰਮੀ ਅਮਜਦ ਵਿਲੋਨ ਦੇ ਦੱਸਣ ਅਨੁਸਾਰ ਦੁੰਲਮਾਂ ਵਿਖੇ ਨਾਟਕ ਸੁਲਘਦੀ ਧਰਤੀ ਦਾ 345ਵਾਂ ਸ਼ੋਅ ਕੀਤਾ ਗਿਆ, ਇਸ ਤੋਂ ਪਹਿਲਾਂ ਇਸ ਨਾਟਕ ਦੇ ਪੂਰੇ ਪੰਜਾਬ ਵਿੱਚ 344 ਸ਼ੋਅ ਖੇਡੇ ਜਾ ਚੁੱਕੇ ਹਨ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone