Last UPDATE: August 28, 2014 at 7:36 pm

ਅਜਨਾਲਾ ਨੇੜੇ ਅਣਖ ਖਾਤਰ ਪ੍ਰੇਮੀ ਜੋੜੇ ਦੇ ਸਿਰ ਵੱਢ ਦਿੱਤੇ

ਅੰਮਿ੍ਰਤਸਰ : ਸਰਹੱਦੀ ਕਸਬਾ ਅਜਨਾਲਾ ਦੇ ਪਿੰਡ ਸਹਿਰਸਾਂ ਖ਼ੁਰਦ ‘ਚ ਪ੍ਰੇਮੀ ਜੋੜੇ ਦੀ ਬਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ 19 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਦਾ ਪ੍ਰੇਮ ਪ੍ਰਸੰਗ ਪੰਦਰਾਂ ਸਾਲ ਦੀ ਗੁਰਪ੍ਰੀਤ ਕੌਰ ਨਾਲ ਚੱਲ ਰਿਹਾ ਸੀ। ਇਹ ਪ੍ਰੇਮੀ ਜੋੜਾ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ। ਵੀਰਵਾਰ ਸ਼ਾਮ ਪਿੰਡ ਰਾਣੇਵਾਲੀ ਦੀ ਨਹਿਰ ਕਿਨਾਰੇ ਇਨ੍ਹਾਂ ਦੀਆਂ ਬੁਰੀ ਤਰ੍ਹਾਂ ਵੱਢੀਆਂ ਲਾਸ਼ਾਂ ਮਿਲਣ ਬਾਅਦ ਅਣਖ ਖਾਤਰ ਹੋਏ ਕਤਲਾਂ ਦਾ ਖ਼ੁਲਾਸਾ ਹੋਇਆ। ਇਸ ਹੱਤਿਆ ਕਾਂਡ ਨੂੰ ਕੁੜੀ ਦੇ ਸੱਤ ਰਿਸ਼ਤੇਦਾਰਾਂ ਨੇ ਅੰਜਾਮ ਦਿੱਤਾ। ਪੁਲਸ ਨੇ ਮੁੱਖ ਦੋਸ਼ੀ ਲੜਕੀ ਦੇ ਚਾਚੇ ਲਖਵਿੰਦਰ ਸਿੰਘ ਲੱਖਾ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਹੋਰ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਅੰਮਿ੍ਰਤਸਰ ਸਿਟੀ ਤੇ ਅੰਮਿ੍ਰਤਸਰ ਦਿਹਾਤੀ ਪੁਲਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਪਿੰਡ ਸਹਿਸਰਾਂ ਖ਼ੁਰਦ ਨਿਵਾਸੀ ਸੁਰਿੰਦਰ ਸਿੰਘ ਦੀ ਪੰਦਰਾਂ ਸਾਲ ਦੀ ਬੇਟੀ ਗੁਰਪ੍ਰੀਤ ਕੌਰ ਪਲੱਸ ਟੂ ਦੀ ਵਿਦਿਆਰਥਣ ਸੀ। ਗੁਆਂਢ ‘ਚ ਰਹਿਣ ਵਾਲੇ ਲਵਪ੍ਰੀਤ ਸਿੰਘ ਉਰਫ ਬੰਟੀ ਪੁੱਤਰ ਦਿਲਬਾਗ ਸਿੰਘ ਨਾਲ ਉਸ ਦੇ ਪ੍ਰੇਮ ਸਬੰਧ ਸਨ। ਇਸ ਬਾਰੇ

ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਸੀ, ਇਸ ਲਈ ਨਿੱਤ ਦਿਨ ਦੋਵਾਂ ਪਰਿਵਾਰਾਂ ਵਿਚਾਲੇ ਝਗੜਾ ਹੁੰਦਾ ਰਹਿੰਦਾ ਸੀ। ਲੜਕੇ ਦਾ ਪਰਿਵਾਰ ਵਿਆਹ ਲਈ ਰਜ਼ਾਮੰਦ ਸੀ ਪਰ ਕੁੜੀ ਦੇ ਰਿਸ਼ਤੇਦਾਰ ਇਸ ਦੇ ਖ਼ਿਲਾਫ਼ ਸਨ। ਉਹ ਦੋਵਾਂ ਵਿਚਾਲੇ ਕੰਧ ਬਣ ਗਏ। ਕਈ ਵਾਰ ਬੰਟੀ ਸਕੂਲ ਜਾ ਰਹੀ ਗੁਰਪ੍ਰੀਤ ਕੌਰ ਨੂੰ ਰਾਹ ‘ਚ ਮਿਲਣ ਦਾ ਯਤਨ ਕਰਦਾ ਤਾਂ ਉਸ ਨੂੰ ਰਾਹ ਵਿਚ ਹੀ ਕੁੱਟ ਦਿੰਦੇ। ਪਿਆਰ ‘ਚ ਅੰਨ੍ਹੇ ਦੋਵੇਂ ਪ੍ਰੇਮੀ ਇਸ ਦੇ ਬਾਵਜੂਦ ਇਕ ਦੂਜੇ ਨੂੰ ਮਿਲਦੇ ਰਹਿੰਦੇ। ਕਈ ਵਾਰ ਤਾਂ ਗੁਰਪ੍ਰੀਤ ਸਕੂਲ ਜਾਣ ਦੀ ਬਜਾਏ ਲਵਪ੍ਰੀਤ ਨਾਲ ਕਿਸੇ ਧਾਰਮਿਕ ਸਥਾਨ ਜਾਂ ਰੈਸਟੋਰੈਂਟ ‘ਚ ਸਮਾਂ ਗੁਜ਼ਾਰਦੀ। 25 ਅਗਸਤ ਨੂੰ ਦੋਵਾਂ ਨੇ ਘਰੋਂ ਭੱਜਣ ਦੀ ਯੋਜਨਾ ਬਣਾਈ। ਲਵਪ੍ਰੀਤ ਆਪਣੀ ਪ੍ਰੇਮਿਕਾ ਗੁਰਪ੍ਰੀਤ ਕੌਰ ਨੂੰ ਪਿੰਡੋਂ ਭਜਾ ਕੇ ਅੰਮਿ੍ਰਤਸਰ ਲੈ ਆਇਆ। ਲਵਪ੍ਰੀਤ ਅੰਮਿ੍ਰਤਸਰ ਥਾਣਾ ਸੀ ਡਵੀਜ਼ਨ ਦੇ ਸਾਹਮਣੇ ਸਥਿਤ ਇਲਾਕਾ ਗੁੱਜਰਪੁਰਾ ‘ਚ ਰਹਿਣ ਵਾਲੀ ਆਪਣੀ ਭੈਣ ਜੋਤੀ ਦੇ ਘਰ ਗੁਰਪ੍ਰੀਤ ਨਾਲ ਠਹਿਰਿਆ। ਗੁਰਪ੍ਰੀਤ ਕੌਰ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਸ ਦਾ ਚਾਚਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗੁੱਜਰਪੁਰਾ ਪੁੱਜਾ। ਉਸ ਨੇ ਦੋਵਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਵੇਗਾ ਤੇ ਆਪਣੇ ਨਾਲ ਮੋਟਰਸਾਈਕਲ ‘ਤੇ ਬਿਠਾ ਕੇ ਲੈ ਆਇਆ। ਲਵਪ੍ਰੀਤ ਦੀ ਭੈਣ ਨੇ ਆਪਣੇ ਮਾਤਾ-ਪਿਤਾ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਲਵਪ੍ਰੀਤ ਘਰ ਨਹੀਂ ਪੁੱਜਾ। ਉਨ੍ਹਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਥਾਣਾ ਸੀ ਡਵੀਜ਼ਨ ‘ਚ ਸ਼ਿਕਾਇਤ ਕੀਤੀ। ਦੋ ਦਿਨ ਤਕ ਜਦੋਂ ਪ੍ਰੇਮੀ ਜੋੜੇ ਦਾ ਕੋਈ ਪਤਾ ਨਾ ਲੱਗਾ ਤਾਂ ਮਾਮਲਾ ਥਾਣਾ ਝੰਡੇਰ ਪੁਲਸ ਕੋਲ ਪੁੱਜਾ। ਪ੍ਰੇਮੀ ਜੋੜੇ ਦਾ ਪਿੰਡ ਸਹਿਸਰਾਂ ਖੁਰਦ ਥਾਣਾ ਝੰਡੇਰ ਤਹਿਤ ਆਉਂਦਾ ਹੈ।

Widgetized Section

Go to Admin » appearance » Widgets » and move a widget into Advertise Widget Zone