Last UPDATE: June 30, 2016 at 3:23 pm

ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁ਼ਖੀ – ਫਤਿਹ ਬਾਜਵਾ ।

collage-1467281352824 collage-1467281561624

ਗੁਰਦਾਸਪੁਰ,ਕਾਦੀਆ 30 ਜੂਨ(ਦਵਿੰਦਰ ਸਿੰਘ ਕਾਹਲੋ) ਅੱਜ ਸਥਾਨਕ ਕਸਬਾ ਕਾਦੀਆ ਵਿਖੇ ਵਾਰਡ ਨੰਬਰ 2 ਦੇ ਘਰ ਘਰ ਪਹੁੰਚ ਕੇ ਫਤਿਹ ਸਿੰਘ ਬਾਜਵਾ ਨੇ ਲੋਕਾ ਨੂੰ ਕਾਗਰਸ ਕਮੇਟੀ ਦੀਆ ਨੀਤੀਆ ਤੋ ਜਾਣੂ ਕਰਵਾਇਆ ਤੇ ਉਹਨਾ ਦੀਆ ਮੁਸਕਿਲਾ ਸੁਣੀਆ ਤੇ ਕਿਹਾ ਕਿ ਕਾਗਰਸ ਸਰਕਾਰ ਆਉਣ ਤੇ ਇਹਨਾ ਮੁਸਕਿਲਾ ਨੂੰ ਪਹਿਲ ਦੇ ਆਧਾਰ ਤੇ ਹੱਲ਼ ਕੀਤਾ ਜਾਵੇਗਾ । ਉਹਨਾ ਕਿਹਾ ਕਿ ਅਸੀ ਕਾਦੀਆ  ਦੀਆ 15   ਵਾਰਡਾ  ਵਿਚ ਇਸੇ ਤਰਾ ਘਰ ਘਰ ਜਾ ਕੇ ਲੋਕਾ ਦੀਆ ਮੁਸਕਿਲਾ ਸੁਣਾਗੇ ਇਸ ਮੋਕੇ ਉਹਨਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਚੋਰਾ ਤੇ ਡਾਕੂਆ ਦੀ ਸਰਕਾਰ ਹੈ । ਜਿਸਨੇ ਪੰਜਾਬ ਨੂੰ ਕਰਜੇ ਵਿੱਚ ਡੋਬ ਦਿਤਾ ਹੈ ਤੇ ਪੰਜਾਬ ਦੀ ਨੋਜਵਾਨ ਪੀੜੀ ਨੂੰ ਨਸਿਆ ਵਿਚ ਰੋੜ ਦਿਤਾ ਹੈ । ਜਿਸ ਤੋ ਹਰ ਵਰਗ ਬਹੁਤ ਦੁਖੀ ਹੈ । ਬਾਜਵਾ ਨੇ ਆਖਿਆ ਕਿ ਪੰਜਾਬ ਅੰਦਰ ਨੌਜਵਾਨਾ ਦੀ ਜ਼ਿਦਗੀ ਨੂੰ ਬਰਬਾਦ ਕਰ ਰਿਹਾ ਨਸ਼ਾ ਵੀ ਅਕਾਲੀ ਲੀਡਰਾਂ ਦੀ ਦੇਣ ਹੈ। ਆਏ ਦਿਨ ਕਾਦੀਆਂ ਕਸਬੇ ਅੰਦਰ ਹੋ ਰਹੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਵਿੱਚ ਲੀਡਰਾਂ ਤੇ ਪੁਲੀਸ ਦੀ ਪੂਰੀ ਸ਼ਹਿ ਹੈ, ਤੇ ਲੋਕ ਡਰ ਵਿੱਚ ਜੀ ਰਹੇ ਹਨ। ਇਸ ਸਮੇ ਉਹਨਾ ਦੇ ਨਾਲ ਜਿਲਾ ਵਪਾਰ ਸੈਲ ਦੇ ਪ੍ਰਧਾਨ ਪ੍ਰਸ਼ੋਤਮ ਲਾਲ ਹੰਸ, ਅਮਰੀਕ ਸਿੰਘ ਰਾਜੂ, ਸਤੀਸ ਸੂਰੀ , ਦਿਲਬਾਗ ਸਿੰਘ, ਅਮਨ ਕੁਮਾਰ, ਰਮਨ ਕੁਮਾਰ, ਸੁਰਿੰਦਰ ਪਾਲ , ਅੰਗਰੇਜ ਸਿੰਘ, ਵਤਨਦੀਪ ਸਿੰਘ, ਜੁਗਰਾਜ ਸਿੰਘ, ਸਤੀਸ਼ ਕੁਮਾਰ, ਆਦਿ ਮੋਜੂਦ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone