ਅਕਾਲੀ – ਭਾਜਪਾ ਵਰਕਰਾਂ ਤੇ ਹੋਏ ਝੂਠੇ ਕੇਸਾਂ ਦੀ ਕਾਰਵਾਈ ਜਾਵੇਗੀ  ਸੀ ਬੀ ਆਈ ਜਾਂਚ ,….. ਅਕਾਲੀ- ਭਾਜਪਾ ਵਰਕਰ ਹੋਣ ਇੱਕਜੁੱਟ ;-  ਸੁਖਬੀਰ ਸਿੰਘ ਬਾਦਲ

DSC_0029DSC_0021DSC_0019DSC_0039DSC_0031DSC_0027DSC_0034DSC_0028DSC_0041DSC_0035DSC_0020DSC_0038ਗੁਰਦਾਸਪੁਰ,ਕਾਦੀਆਂ 28 ਜੁਲਾਈ (ਦਵਿੰਦਰ ਸਿੰਘ ਕਾਹਲੋਂ) ਅੱਜ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਜਬਰ ਵਿਰੋਧੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਵਿਖੇ ਪਹੁੰਚਣ ਤੇ  ਅਕਾਲੀ ਭਾਜਪਾ ਵਰਕਰਾਂ ਵੱਲੋਂ  ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਇਸ ਮੌਕੇ ਉਹ ਅਕਾਲੀ- ਭਾਜਪਾ ਵਰਕਰਾਂ ਤੇ ਹੋਏ ਕੇਸਾਂ ਦੇ ਸਬੰਧ ਵਿਚ ਉਹ ਨਾ ਦੇ ਗ੍ਰਹਿ ਵਿਖੇ ਪਹੁੰਚ ਕੇ ਗੱਲਬਾਤ ਕੀਤੀ ।  ਇਸ ਦੌਰਾਨ ਉਹ ਅਹਿਮਦੀਆ ਹੈੱਡ ਕੁਆਰਟਰ ਦੇ ਮਹਿਮਾਨ ਘਰ ਸਰਾਏ ਤਾਹਿਰ ਵਿਖੇ ਗਏ ਜਿੱਥੇ ਮੁਸਲਿਮ ਜਮਾਤ ਅਹਿਮਦੀਆ ਦੇ ਸਕੱਤਰ ਮੁਹੰਮਦ ਇਨਾਮ ਗੋਰੀ ਤੇ ਸਮੂਹ ਅਹੁਦੇਦਾਰਾਂ ਨੇ ਸ. ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ । ਇਸ ਸਮੇਂ ਅਹਿਮਦੀਆ ਜਮਾਤ ਵਲ਼ੋਂ ਧਾਰਮਿਕ ਪੁਸਤਕਾਂ ਤੇ  ਦੁਸਾਲਾ ਭੇਟ ਕਰ ਕੇ ਸ. ਬਾਦਲ ਦਾ ਸਨਮਾਨ ਕੀਤਾ ਗਿਆ । ਇਸ ਤੋਂ  ਉਪਰੰਤ ਓਹਨਾ ਨੇ  ਸੰਧੂ ਡਰੀਮ ਲੈਂਡ ਕਾਦੀਆਂ ਵਿਖੇ ਅਕਾਲੀ ਭਾਜਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ- ਭਾਜਪਾ ਵਰਕਰ ਪੂਰੀ ਤਰਾ ਇੱਕ ਜੁੱਟ ਹੋਣ ਤੇ ਕਾਂਗਰਸ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ । ਉਹ ਨਾ ਕਿਹਾ ਕਿ ਪੰਜਾਬ ਅੰਦਰ ਅਕਾਲੀ- ਭਾਜਪਾ ਵਰਕਰਾਂ ਨਾਲ ਧੱਕੇ ਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜੋ ਅਕਾਲੀ ਭਾਜਪਾ ਵਰਕਰਾਂ ਤੇ ਜੋ ਝੂਠੇ ਕੇਸ ਹੋਏ ਹਨ ਉਹ ਨਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕਰਾਂਗੇ ਤੇ ਸੀ ਬੀ ਆਈ ਜਾਚ ਕਰਵਾਈ ਜਾਵੇਗੀ । ਉਹ ਨਾ ਹੋਰ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵਾਅਦੇ ਚੋਣ ਸਮੇਂ ਕੀਤੇ ਸਨ ਉਹ ਉਹਨਾ ਨੂੰ ਪੂਰਾ ਕਰਨ ਵਿਚ ਕੈਪਟਨ ਸਰਕਾਰ ਪੂਰੀ ਤਰਾ ਨਾਲ ਫਲ਼ੇ  ਰਹੀ ਹੈ । ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਲੈ ਕੇ ਉਹਨਾ ਕਿਹਾ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਵੀ ਧੋਖਾ ਕੀਤਾ ਹੈ । ਉਹ ਨਾ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਤੋ ਬਾਅਦ ਕੇਵਲ ਸਿਆਸੀ , ਬਦਲਾ ਖੋਰੀ ਤੇ ਅਕਾਲੀ – ਭਾਜਪਾ ਵਰਕਰਾਂ ਨਾਲ  ਧੱਕੇਸ਼ਾਹੀ ਦੇ ਇਲਾਵਾ ਹੋਰ ਕੁੱਝ ਨਹੀਂ ਕੀਤਾ  ਤੇ ਜੋ  ਅਕਾਲੀ- ਭਾਜਪਾ ਸਰਕਾਰ ਸਮੇਂ ਲੋੜਵੰਦਾਂ ਤੇ ਗ਼ਰੀਬਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਜਿਵੇਂ ਆਟਾ ਦਾਲ ਸਕੀਮ, ਸ਼ਗਨ ਸਕੀਮ , ਪੈਨਸ਼ਨਾਂ , ਬਿਜਲੀ ਯੂਨਿਟ ਮਾਫ਼ ਸਾਰਾ ਕੁੱਝ ਬੰਦ ਕਰ ਦਿੱਤਾ ਹੈ ।ਉਹਨਾ ਕਿਹਾ ਕਿ  ਪੰਜਾਬ ਦੇ ਇਤਿਹਾਸ ਅੰਦਰ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਤਿੰਨ ਚਾਰ ਮਹੀਨੇ ਦੇ ਕਾਰਜ ਵਿਚ ਹੀ ਲੋਕ ਨਿਰਾਸ ਹੋ ਗਏ ਹਨ  ਤੇ ਕਿਸਾਨ ਖੁਦਕੁਸੀਆ ਕਰ ਕੇ ਮੁੱਖ ਮੰਤਰੀ ਦੇ ਖ਼ਿਲਾਫ਼ ਕਥਿਤ ਖ਼ੁਦਕੁਸ਼ੀ ਨੋਟ ਲਿਖ ਕੇ ਆਤਮ ਹੱਤਿਆ ਕਰ ਰਹੇ ਹਨ । ਪੰਜਾਬ ਦੇ ਹਾਲਾਤ ਦਿਨ ਬ ਦਿਨ ਬਦਤਰ ਹੋ ਗਏ ਹਨ । ਓਹਨਾ  ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਵਾਅਦਾ ਖ਼ਿਲਾਫ਼ੀ ਕੀਤੀ ਹੈ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਤੇ ਪਿਛਲੀ ਸਰਕਾਰ ਸਮੇਂ 6000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਸੀ ਉਹ ਵੀ ਬੰਦ ਕਰ ਦਿੱਤੀ ਹੈ ।ਓਹਨਾ ਹੋਰ ਕਿਹਾ ਕੇ  ਜੱਦੋ ਵੀ ਕਿਸੇ ਵਰਕਰ ਨਾਲ ਧੱਕੇਸਾਹੀਆ ਹੁੰਦੀਆਂ ਹਨ ਤਾਂ ਉਹਨਾ ਨਾਲ ਤੁਰੰਤ ਸੰਪਰਕ ਕੀਤਾ ਜਾਵੇ ।  ਇਸ ਦੌਰਾਨ ਪਾਰਟੀ ਵਰਕਰਾਂ ਦੇ ਇਕੱਠ ਵਿਚ ਪੁੱਜਣ ਤੇ ਅਕਾਲੀ- ਭਾਜਪਾ ਵਰਕਰਾਂ ਨੇ ਸ. ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ ਤੇ ਸਿਰੋਪਾਉ ਭੇਟ ਕੀਤੇ । ਇਸ ਸਮੇਂ ਓਹਨਾ ਨਾਲ  ਹਲਕਾ ਕਾਦੀਆਂ ਦੇ ਇੰਚਾਰਜ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ,ਐਡਵੋਕੇਟ ਜਗਰੂਪ ਸਿੰਘ ਸੇਖਵਾ , ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ  ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ,ਸੁਖਪ੍ਰੀਤ ਸਿੰਘ ਸੈਬੀ ਭਾਟੀਆ , ਮਲਕੀਤ ਸਿੰਘ ਨਾਥਪੁਰ, ਸੋਨਾ ਬਾਜਵਾ , ਜੋਗਿੰਦਰ ਸਿੰਘ ਨਾਥਪੁਰ, ਮੰਗਲ ਸਿੰਘ ਨਾਥਪੁਰ, ਰਤਨ ਸਿੰਘ ਜ਼ਫਰਵਾਲ, ਬਲਜਿੰਦਰ ਸਿੰਘ , ਨਰਿੰਦਰ ਸਿੰਘ ਸੇਖਵਾ , ਸਾਬਕਾ ਚੇਅਰਮੈਨ ਬਲਦੇਵ ਸਿੰਘ ਰੰਧਾਵਾ , ਜਸਬੀਰ ਸਿੰਘ ਬਸਰਾਵਾ , ਸੁਖਵਿੰਦਰ ਸਿੰਘ , ਗੁਰਤਿੰਦਰਪਾਲ ਸਿੰਘ,  ਕੈਪਟਨ ਚਰਨਜੀਤ ਸਿੰਘ ਤਰਖਾਣਾ ਵਾਲੀ, ਜਸਬੀਰ ਸਿੰਘ ਰਿਆੜ, ਮਲਕੀਤ ਸਿੰਘ ਪੰਡੋਰੀ , ਡਾ. ਜਗਬੀਰ ਸਿੰਘ , ਹਰਦੀਪ ਸਿੰਘ ਬੁੱਟਰ, ਗਗਨਦੀਪ ਸਿੰਘ ਗਿੰਨੀ ਭਾਟੀਆ ਕੌਂਸਲਰ,ਬਲਦੇਵ ਸਿੰਘ ਔਲਖ, ਆਦਿ ਹਾਜ਼ਰ ਸਨ 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone