Last UPDATE: July 1, 2016 at 1:11 pm

ਅਕਾਲੀ ਦਲ ਦੀ ਸਰਕਾਰ ਨੇ ਸੂਬੇ ਦੇ ਹਰ ਵਰਗ ਦਾ ਸ਼ੋਸ਼ਣ ਕੀਤਾ-ਵਿਧਾਇਕ ਸਦੀਕ

ਭਦੌੜ (ਵਿਕਰਾਂਤ ਬਾਂਸਲ) ਮਿਸ਼ਨ 2017 ਤਹਿਤ ਪੰਜਾਬ ਵਿਚ ਯਕੀਨੀ ਤੌਰ ਤੇ ਕਾਂਗਰਸ ਦੀ ਸਰਕਾਰ ਬਨਾਉਣ ਲਈ ਅਤੇ 4 ਜੁਲਾਈ ਦੀ ਭਦੌੜ ਵਿਖੇ ਮਾਹਾਰਾਣੀ ਪ੍ਰਨੀਤ ਕੌਰ ਦੀ ਫੇਰੀ ਨੰੂ ਲੈ ਕੇ ਕਸਬਾ ਸ਼ਹਿਣਾ ਦੇ ਵਿਚ ਹਲਕਾ ਭਦੌੜ ਦੇ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੀਬ ਪੰਜ ਸਾਲ ਪਹਿਲਾਂ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਹਲਕਾ ਭਦੌੜ ਦੀ ਸੀਟ ਤੇ ਉਨ੍ਹਾਂ ਨੰੂ ਜਿਤਾ ਕੇ ਜੋ ਨਵਾਂ ਇਤਿਹਾਸ ਸਿਰਜਿਆ ਸੀ, ਉਹ ਹੁਣ ਇਕ ਵਾਰ ਫਿਰ ਮੁੜ ਦਰਹਾਇਆ ਜਾਵੇ ਤਾਂ ਕਿ ਪੰਜਾਬ ਨੰੂ ਬਰਬਾਦ ਹੋਣੋ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਲੋਕਾਂ ਨੰੂ ਅਕਾਲੀ ਦਲ ਦੀਆਂ ਗੁੰਡਾਗਰਦੀ ਬਾਰੇ ਜਾਣੂ ਕਰਵਾ ਕੇ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ 4 ਜੁਲਾਈ ਦੀ ਭਦੌੜ ਵਿਖੇ ਮਾਹਾਰਾਣੀ ਪ੍ਰਨੀਤ ਕੌਰ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੰੂ ਸੁਨਣ ਲਈ ਆ ਰਹੀ ਹੈ, ਜਿਸ ਵਿਚ ਆਮ ਲੋਕ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਨੰੂ ਜਾਣੂ ਕਰਵਾਉਣ ਤਾਂ ਕਿ ਉਨ੍ਹਾਂ ਸਮੱਸਿਆਵਾਂ ਨੰੂ ਧਿਆਨ ਵਿਚ ਰੱਖ ਕੇ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਵਿਧਾਇਕ ਸਦੀਕ ਨੇ ਕਿਹਾ ਕਿ ਝਾੜੂ ਵਾਲਿਆਂ ਦਾ ਕੋਈ ਕਪਤਾਨ ਨਹੀ ਹੈ, ਕਪਤਾਨ ਤਾਂ ਦਿੱਲੀ ਬੈਠਾ ਹੈ, ਜਿਸਨੰੂ ਦਿੱਲੀ ਦੇ ਲੋਕ ਵੋਟਾਂ ਪਾ ਕੇ ਹੋਈ ਗਲਤੀ ਦਾ ਪਛਤਾਵਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਝਾੜੂ ਵਾਲਿਆਂ ਦਾ ਕਪਤਾਨ ਇਕ ਧੋਖੇਬਾਜ਼ ਹੈ, ਜਿਸ ਤੇ ਪੰਜਾਬ ਦੇ ਲੋਕਾਂ ਨੰੂ ਭਰੋਸਾ ਨਹੀ ਕਰਨਾ ਚਾਹੀਦਾ ਕਿਉਂਕਿ ਪੰਜਾਬ ਵਿਚ ਜੋ ਬਿਆਨ ਦੇ ਦਿੱਲੀ ਜਾਂਦਾਂ ਹੈ ਉਹ ਮੁੱਕਰ ਕੇ ਪੰਜਾਬ ਵਿਰੋਧੀ ਬਿਆਨ ਦੇ ਦਿੰਦਾ ਹੈ।ਇਸ ਮੌਕੇ ਕਾਂਗਰਸ ਦੇ ਜ਼ਿਲਾ ਮੀਤ ਪ੍ਰਧਾਨ ਗਿਰਧਾਰੀ ਲਾਲ ਗਰਗ, ਬੀਬੀ ਮਲਕੀਤ ਕੌਰ ਸਹੋਤਾ ਮਹਿਲਾ ਕਾਂਗਰਸ ਸੀਨੀਅਰ ਸੂਬਾ ਮੀਤ ਪ੍ਰਧਾਨ, ਸੂਬਾ ਜਨਰਲ ਸਕੱਤਰ ਕਾਂਗਰਸ ਕਿਸਾਨ ਖੇਤ ਮਜਦੂਰ ਸੈਲ ਸਤਵੀਰ ਸਿੰਘ ਢਿੱਲੋਂ, ਸੂਰਜ ਭਾਰਦਵਾਜ, ਸੂਬਾ ਪੈ੍ਰਸ ਸਕੱਤਰ ਕਾਂਗਰਸ ਕਿਸਾਨ ਖੇਤ ਮਜਦੂਰ ਸੈਲ ਸੁਖਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

ਫੋਟੋ ਵਿਕਰਾਂਤ ਬਾਂਸਲ 1: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਸਦੀਕ।

Leave a Reply

Your email address will not be published. Required fields are marked *

Recent Comments

    Categories