Last UPDATE: August 25, 2014 at 8:22 pm

ਅਕਾਲੀ ਕੌਂਸਲਰ ਦਿਲਬਾਗ ਸਿੰਘ ਤੇ ਐਸਐਚਓ ਸਣੇ ਪੰਜ ਗਿ੍ਰਫ਼ਤਾਰ

ਅੰਮਿ੍ਰਤਸਰ : ਮਾਮੂਲੀ ਗੱਲ ‘ਤੇ ਪੰਜਾਬ ਪੁਲਸ ਦੇ ਹੌਲਦਾਰ ਦਿਲਬਾਗ ਸਿੰਘ ਨੂੰ ਥਾਣਾ ਗੇਟ ਹਕੀਮਾਂ ‘ਚ ਅਕਾਲੀ ਦਲ ਦੇ ਕੌਂਸਲਰ ਦਿਲਬਾਗ ਸਿੰਘ ਦੀ ਮੌਜੂਦਗੀ ‘ਚ ਐਸਐਚਓ ਉਪਕਾਰ ਸਿੰਘ ਨੇ ਜੋ ਤੀਜੇ ਦਰਜੇ ਦਾ ਤਸ਼ੱਦਦ ਕੀਤਾ ਇਸ ਮਾਮਲੇ ‘ਚ ਐਤਵਾਰ ਦੀ ਰਾਤ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਅੌਲਖ ਦੇ ਹੁਕਮ ‘ਤੇ ਅਕਾਲੀ ਦਲ ਦੇ ਕੌਂਸਲਰ ਦਿਲਬਾਗ ਸਿੰਘ, ਥਾਣਾ ਗੇਟ ਹਕੀਮਾਂ ਦੇ ਐਸਐਚਓ ਉਪਕਾਰ ਸਿੰਘ, ਐਸਐਚਓ ਦੇ ਤਿੰਨ ਗੰਨਮੈਨ ਅਤੇ ਕੌਂਸਲਰ ਹਮਾਇਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਅਕਾਲੀ ਦਲ ਦੇ ਨਾਲ ਜੁੜੇ ਹੋਣ ਦੇ ਕਾਰਨ ਡੀਜੀਪੀ ਸੁਮੇਧ ਸਿੰਘ ਸੈਣੀ ਸੋਮਵਾਰ ਸ਼ਾਮ ਅੰਮਿ੍ਰਤਸਰ ਪੁੱਜੇ। ਉਨ੍ਹਾਂ ਨੇ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਅੌਲਖ ਤੇ ਮਾਮਲੇ ਦੀ ਜਾਂਚ ਨਾਲ ਜੁੜੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪੁਲਸ ਵੱਲੋਂ

ਦਰਜ ਕੀਤੇ ਗਏ ਕੇਸ ‘ਤੇ ਸਹਿਮਤੀ ਪ੍ਰਗਟਾਉਂਦੇ ਹੋਏ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਦਾ ਹੁਕਮ ਦੇ ਕੇ ਵਾਪਸ ਪਰਤ ਗਏ।

ਪੁਲਸ ਨੇ ਛਾਪਾਮਾਰੀ ਕਰਦੇ ਹੋਏ ਇੰਸਪੈਕਟਰ ਉਪਕਾਰ ਸਿੰਘ, ਉਸ ਦੇ ਗੰਨਮੈਨ ਸਤਪਾਲ ਸਿੰਘ, ਅਕਾਲੀ ਦਲ ਦੇ ਕੌਂਸਲਰ ਦਿਲਬਾਗ ਸਿੰਘ, ਉਸ ਦੇ ਭਰਾ ਜਗਤਾਰ ਸਿੰਘ ਅਤੇ ਇਕ ਹਮਾਇਤੀ ਸਮੇਤ ਪੰਜ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਅਨਗੜ੍ਹ ਨਿਵਾਸੀ ਹੌਲਦਾਰ ਦਿਲਬਾਗ ਸਿੰਘ ਦਾ ਦੋਸ਼ ਹੈ ਕਿ ਵਾਰਡ ਨੰਬਰ 59 ਦਾ ਕੌਂਸਲਰ ਦਿਲਬਾਗ ਸਿੰਘ ਪੀਰ ਦੀ ਥਾਂ ‘ਤੇ ਕਰਵਾਏ ਜਾ ਰਹੇ ਮੇਲੇ ਨੂੰ ਲੈ ਕੇ ਉਸ ਨਾਲ ਰੰਜਿਸ਼ ਰੱਖ ਰਿਹਾ ਸੀ। ਉਸ ਨੇ ਮੇਲੇ ਲਈ ਪੁਲਸ ਅਫਸਰਾਂ ਦੀ ਫੋਟੋ ਲਗਾ ਕੇ ਹੋਰਡਿੰਗ ਬਣਾਏ ਸਨ। 22 ਅਗਸਤ ਨੂੰ ਕੌਂਸਲਰ ਦਿਲਬਾਗ ਸਿੰਘ ਆਪਣੇ ਭਰਾਵਾਂ ਅਤੇ ਹਮਾਇਤੀਆਂ ਨਾਲ ਉਨ੍ਹਾਂ ਦੇ ਘਰ ਆਇਆ। ਪਿਸਤੌਲ ਅਤੇ ਹਥਿਆਰਾਂ ਨਾਲ ਲੈਸ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਧਮਕਾਇਆ। ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਗੇਟ ਹਕੀਮਾਂ ‘ਚ ਕੀਤੀ। ਪੁਲਸ ਨੇ ਉਨ੍ਹਾਂ ਦੀ ਗੱਲ ਸੁਣਨ ਦੇ ਬਜਾਏ 22 ਅਗਸਤ ਦੀ ਰਾਤ ਉਸ ਨੂੰ ਘਰ ਤੋਂ ਚੁੱਕਿਆ ਅਤੇ ਥਾਣੇ ‘ਚ ਜਾ ਕੇ ਕੁੱਟਿਆ। 23 ਅਗਸਤ ਨੂੰ ਉਹ ਰਾਤ 11 ਵਜੇ ਘਰ ‘ਚ ਸੌਂ ਰਿਹਾ ਸੀ। ਐਸਐਚਓ ਉਪਕਾਰ ਸਿੰਘ ਪੁਲਸ ਪਾਰਟੀ ਨਾਲ ਆਇਆ। ਉਸ ਨੂੰ ਫਿਰ ਚੁੱਕ ਕੇ ਥਾਣੇ ਲੈ ਗਿਆ। ਥਾਣੇ ‘ਚ ਕੌਂਸਲਰ ਅਤੇ ਉਸ ਦੇ ਹਮਾਇਤੀਆਂ ਦੇ ਸਾਹਮਣੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਅਗਲੇ ਦਿਨ ਨੇਤਾਵਾਂ ਦੇ ਦਖ਼ਲ ਦੇਣ ‘ਤੇ ਉਸ ਨੂੰ ਛੱਡਿਆ ਗਿਆ। ਐਤਵਾਰ ਦੀ ਰਾਤ ਪੁਲਸ ਕਮਿਸ਼ਨਰ ਵੱਲੋਂ ਮਾਮਲੇ ਦੀ ਗੰਭੀਰਤਾ ਵੇਖਦੇ ਹੋਏ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਗਿਆ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਵਿਦਿਆ ਸਾਗਰ ਨੇ ਅਕਾਲੀ ਦਲ ਦੇ ਕੌਂਸਲਰ ਦਿਲਬਾਗ ਸਿੰਘ, ਉਸ ਦੇ ਭਰਾ ਜਗਤਾਰ ਸਿੰਘ ਜੱਗਾ, ਅਕਾਲੀ ਹਮਾਇਤੀ ਗੁਰਦਾਸ ਸਿੰਘ ਸੋਨੂੰ, ਬਾਬੀ, ਸੁੱਚਾ ਸਿੰਘ, ਘੁੱਗੀ, ਮੰਗਾ, ਲਾਲਾ ਦੇ ਇਲਾਵਾ ਐਸਐਚਓ ਉਪਕਾਰ ਸਿੰਘ, ਹੌਲਦਾਰ ਸਤਪਾਲ ਸਿੰਘ, ਕੁਲਵੰਤ ਸਿੰਘ ਅਤੇ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮਾਮਲਾ ਅਕਾਲੀ ਦਲ ਦੇ ਨਾਲ ਜੁੜਿਆ ਹੋਣ ਕਾਰਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਾਮਲੇ ਦੀ ਜਾਂਚ ਲਈ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅੰਮਿ੍ਰਤਸਰ ਭੇਜਿਆ। ਸੈਣੀ ਸ਼ਾਮ ਚਾਰ ਵਜੇ ਹੈਲੀਕਾਪਟਰ ਰਾਹੀਂ ਅੰਮਿ੍ਰਤਸਰ ਪੁੱਜੇ। ਇਕ ਘੰਟਾ ਉਨ੍ਹਾਂ ਨੇ ਪੁਲਸ ਕਮਿਸ਼ਨਰ ਦਫਤਰ ‘ਚ ਏਡੀਸੀਪੀ-ਵਨ, ਏਸੀਪੀ ਸੈਂਟਰਲ ਅਤੇ ਥਾਣਾ ਗੇਟ ਹਕੀਮਾਂ ਦੇ ਪੁਲਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਇਸ ਜਾਂਚ ‘ਚ ਪਾਇਆ ਗਿਆ ਕਿ ਪੁਲਸ ਨੇ ਜਿਹੜੀ ਕਾਰਵਾਈ ਕੀਤੀ ਹੈ, ਉਹ ਬਿਲਕੁਲ ਠੀਕ ਹੈ। ਨੇਤਾ ਨੂੰ ਖੁਸ਼ ਕਰਨ ਲਈ ਐਸਐਚਓ ਨੇ ਥਾਣੇ ‘ਚ ਹੌਲਦਾਰ ‘ਤੇ ਤੀਜੇ ਦਰਜੇ ਦਾ ਤਸ਼ੱਦਦ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਗਿ੍ਰਫ਼ਤਾਰ ਕੀਤੇ ਗਏ ਇੰਸਪੈਕਟਰ ਉਪਕਾਰ ਸਿੰਘ ਅਤੇ ਹੌਲਦਾਰ ਸਤਪਾਲ ਸਿੰਘ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।

Widgetized Section

Go to Admin » appearance » Widgets » and move a widget into Advertise Widget Zone