 ਚੰਡੀਗੜ੍ਹ 18 ਮਈ,(ਬੀਨਾਂ ਪੂਨੀਆ) : ਹਿੰਦੀ ਸਿਨੇਮੇ ਦੇ ਵਿੱਚ ਆਪਣੀ ਬੇਹਤਰੀਨ ਅਦਾਕਾਰੀ ਨਾਲ ਖਾਸ ਮੁਕਾਮ ਹਾਸਿਲ ਕਰ ਚੁੱਕੀ ਵਿੱਦਿਆ ਬਾਲਨ ਅੱਜ ਕੱਲ ਫਿਲਮ " ਫੇਰਾਰੀ ਦੀ ਸਵਾਰੀ " ਦੇ ਆਈਟਮ ਗੀਤ ਨਾਲ ਚਰਚਾ ਵਿੱਚ ਹੈ । ਇਸ ਆਈਟਮ ਗੀਤ ਦੇ ਵਿੱਚ ਵਿੱਦਿਆ ਮਰਾਠੀ ਦੇ ਲਾਵਣੀ ਗਾਣੇ ਤੇ ਠੁਮਕੇ ਲਗਾ ਰਹੀ ਹੈ । ਲਾਲ ਸਾੜੀ 'ਚ ਠੁਮਕੇ ਲਗਾ ਰਹੀ ਵਿੱਦਿਆ ਬਹੁਤ ਹੀ ਆਕਰਸ਼ਕ ਦਿਖ ਰਹੀ ਹੈ । |
 ਚੰਡੀਗੜ੍ਹ 18 ਮਈ, (ਬੀਨਾਂ ਪੂਨੀਆ) : ਕ੍ਰਿਸ ਗੇਲ ਦੀ ਤੂਫਾਨੀ ਬੱਲੇਬਾਜੀ ਤੇ ਨਾਬਾਦ ਸੈਂਕੜੇ ਦੇ ਦਮ ਤੇ ਰਾਇਲ ਚਲੈਜੰਰ ਬੈਂਗਲੋਰ ਨੇ ਆਈ ਪੀ ਐੱਲ -5 ਦੇ ਵਿੱਚ ਦਿੱਲੀ ਡੇਅਰ ਡੇਵਿਲ ਨੂੰ 21 ਦੋੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ । ਗੇਲ ਦੇ (128 ਨਾਬਾਦ) ਅਤੇ ਵਿਰਾਟ ਕੋਹਲੀ ਦੇ (73 ਨਾਬਾਦ)ਦੋੜਾਂ ਦੀ ਸ਼ਾਨਦਾਰ ਪਤਾਰੀ ਦੇ ਦਮ ਤੇ ਬੇਂਗਲੋਰ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ 215 ਦੋੜਾਂ ਬਣਾਈਆ । |
 ਕਾਦੀਆਂ 18 ਮਈ (ਮਕਬੂਲ ਅਹਿਮਦ): ਕਾਦੀਆਂ ਦੇ ਨੇੜੇ ਪਿੰਡ ਬਸਰਾਂਵਾ ਦੇ ਕੋਲ ਇਕ ਨੋਜਵਾਨ 40 ਗ੍ਰਾਮ ਨਸ਼ੀਲੇ ਪਾਉਡਰ ਸਹਿਤ ਕਾਦੀਆਂ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਤੋਂ ਮਿਲੀ ਜਾਨਕਾਰੀ ਦੇ ਮੁਤਾਬਿਕ ਲਾਡੀ ਸਪੁਤਰ ਕੰਸਾ ਸਿੰਘ ਬਾਜ਼ੀਗਰ ਵਾਸੀ ਭਾਮੜੀ ਬਸਰਾਂਵਾ ਪੁਲ ਕੋਲੋਂ ਲੰਘ ਰਿਹਾ ਸੀ |
|
ਸਰਕਾਰ ਵੱਲੋਂ ਮਜ਼ਦੂਰ ਸ਼੍ਰੇਣੀ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵੀ ਛੇਤੀ ਹੀ ਵਾਧਾ ਕੀਤਾ ਜਾਵੇਗਾ ਲੁਧਿਆਣਾ, 18 ਮਈ: (ਸਲੂਜਾ) : ਪੰਜਾਬ ਸਰਕਾਰ ਵੱਲੋਂ ਦੂਸਰੇ ਸੂਬਿਆਂ ਤੋਂ ਪੰਜਾਬ ਵਿੱਚ ਆਏ ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਫ਼ੌਰੀ ਹੱਲ ਲਈ ਢੁੱਕਵੇਂ ਕਦਮ ਉਠਾਏ ਗਏ ਹਨ ਤਾਂ ਜੋ ਇਹ ਲੋਕ ਸਵੈ-ਮਾਣ ਨਾਲ ਜ਼ਿੰਦਗੀ ਜਿਊਣ ਦੇ ਕਾਬਲ ਹੋ ਸਕਣ। |
|
ਪਿਲਸ ਮਹਿਕਮੇ ਦਾ ਕਾਇਆ ਕਲਪ ਕਰਨਾ ਹਾਲੇ ਦੂਰ ਦੀ ਕੌਡੀ ਹੈ ਸੰਗਰੂਰ 18 ਮਈ (ਲਖਦੀਪ ਸਿੰਘ): ਇੱਕ ਪਾਸੇਂ ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਪੁਲਿਸ ਨੂੰ ਆਮ ਜਨਤਾ ਨਾਲ ਨੇੜਤਾ ਵਧਾਉਣ ਅਤੇ ਜਨਤਾ ਨੂੰ ਪੁਲਿਸ ਪ੍ਰਤੀ ਸੁਹਿਰਦ ਵਤੀਰਾ ਅਪਣਾਉਣÎ ਅਤੇ ਪੁਲਿਸ ਪ੍ਰਸਾਸਨ ਦੇ ਕਾਇਆ ਕਲਪ ਕਰਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਹੀਂ ਥੱਕਦੇ। ਹਾਲੇ ਦੋ ਦਿਨ ਪਹਿਲਾਂ ਹੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਪੁਲਿਸ ਪ੍ਰਸਾਸਨ ਨੂੰ ਆਮ ਜਨਤਾ ਨਾਲ ਪ੍ਰੇਮ- ਪਿਆਰ ਨਾਲ ਵਿਚਰਨ ਦਾ ਪਾਠ ਪੜਾਇਆ ਸੀ। ਪਰ ਜਾਪਦਾ ਹੈ ਕਿ ਪੁਲਿਸ ਵਿਭਾਗ ਦੇ ਕੁੱਝ ਅੜੀਅਲ ਸੁਭਾਅ ਦੇ ਕਰਮਚਾਰੀ “ਮੈਂ ਨਾ ਮਾਨੂੰ ” ਦੀ ਨੀਤੀ 'ਤੇ ਚੱਲ ਰਹੇ ਹਨ। |
|
ਇੰਦਰਾ ਅਵਾਸ ਯੋਜਨਾ ਦੇ ਲਾਭਪਤਰੀ ਨੇ ਪੰਚਾਇਤ ਸੈਕਟਰੀ 'ਤੇ ਰਿਸ਼ਵਤ ਮੰਗਣ ਦੇ ਲਗਾਏ ਦੋਸ਼ ਮੌੜ ਮੰਡੀ,18 ਮਈ (ਰਾਧੇਸ਼ਾਮ ਜੈਨ) : ਕੇਂਦਰ ਸਰਕਾਰ ਵੱਲੋਂ ਇੰਦਰਾ ਅਵਾਸ ਯੋਜਨਾ ਸਹਿਤ ਕਈ ਹੋਰ ਸਕੀਮਾਂ ਰਾਹੀ ਪੰਜ਼ਾਬ ਅੰਦਰ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪ੍ਰੰਤੂ ਪੰਜ਼ਾਬ ਦੇ ਸਰਕਾਰੀ ਦਫਤਰਾਂ ਅੰਦਰ ਤੈਨਾਤ ਮੁਲਾਜਮਾਂ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਬਦਲੇ ਮੋਟੀਆਂ ਰਿਸ਼ਵਤਾਂ ਦੀ ਮੰਗ ਕੀਤੀ ਜਾ ਰਹੀ ਹੈ। |
|
ਫਤਹਿਗੜ ਸਾਹਿਬ, 18 ਮਈ ,(ਕੁਲਜੀਤ ਸਿੰਘ ਸੰਧੂ): ਪੰਜਾਬ ਓਪਨ ਪ੍ਰਣਾਲੀ ਨੂੰ ਸਮੈਸਟਰ ਪ੍ਰਣਾਲੀ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਵਿਚ 40 ਪ੍ਰਤੀਸ਼ਤ ਤੋਂ ਵਧੇਰੇ ਵਿਦਿਆਰਥੀ ਰੋਜ਼ਗਾਰ ਦੇ ਨਾਲ-ਨਾਲ ਆਪਣੀ ਸਿੱਖਿਆ ਨੂੰ ਤਰਜੀਹ ਦੇ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਾਸਾ ਦੇ ਸਕੱਤਰ ਜਨਰਲ ਪੰਜਾਬ ਮਾਸਟਰ ਸੁਰਿੰਦਰ ਸਿੰਘ ਧਤੌਂਦਾ ਨੇ ਫਤਹਿਗੜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। |
|
ਸੁਖਬੀਰ ਬਾਦਲ ਦੀਆਂ ਦੂਰ ਅੰਦੇਸ਼ੀ ਨੀਤੀਆ ਦੇ ਕਾਰਨ ਅਸੀ ਅਕਾਲੀ ਦਲ 'ਚ ਸ਼ਾਮਲ ਹੋਏ ਹਾਂ - ਜਟਾਣਾ, ਸ਼ਾਨਾ ਬੁਢਲਾਡਾ 18 ਮਈ (ਸੁਨੀਲ ਮਨਚੰਦਾ): ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੋਰ ਵੱਲੋ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਅਤੇ ਲੋਕਾਂ ਦੀਆਂ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਉਪਰਾਲਿਆ ਦੇ ਕਾਰਨ ਅਕਾਲੀ ਨੇਤਾ ਸਾਮ ਲਾਲ ਧਲੇਵਾ ਦੀ ਪ੍ਰੇਰਨਾ ਸਦਕਾ ਅਸੀ ਅਕਾਲੀ ਦਲ ਵਿੱਚ ਸਾਮਲ ਹੋਏ ਹਾਂ । |
|
ਪੀ.ਏ.ਯੂ 'ਚ ਰੋਸ ਪ੍ਰਦਰਸ਼ਨ ਲੁਧਿਆਣਾ 18 ਮਈ (ਸਲੂਜਾ) : ਸੱਤਾ ਧਾਰੀ ਸੂਬਾ ਹਕੂਮਤ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪ੍ਰਤੀ ਅਪਨਾਏ ਨਾਂਹ ਪੱਖੀ ਵਤੀਰੇ ਅਤੇ ਤਨਖਾਹ ਨਾ ਮਿਲਣ ਤੋ ਡਾਢੇ ਦੁਖੀ ਮੁਲਾਜਮਾਂ ਨੇ ਲਗਾਤਾਰ 7ਵੇ ਦਿਨ ਵੀ ਉਪਕੁਲਪਤੀ ਆਫਿਸ ਕੈਪਸ ਦਾ ਘੇਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਕਾਮਿਆਂ ਦੀ ਹਮਾਇਤ ਤੇ ਕਿਸਾਨ ਜੱਥੇਬੰਦੀਆਂ ਵੀ ਨਿਤਰ ਆਈਆਂ। ਕਿਸਾਨ ਆਗੂ ਰਘਬੀਰ ਸਿੰਘ ਬੈਨੀਪਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਦੇ ਖਿਲਾਫ ਜੱਥੇਬੰਦੀ ਪਹਿਲਾ ਹੀ ਸੰਘਰਸ਼ ਦੇ ਮੈਦਾਨ 'ਚ ਹੈ। |
|
ਹੁਸ਼ਿਆਰਪੁਰ 18 ਮਈ,(ਨਛੱਤਰ ਸਿੰਘ) : ਬਨਾਰਸ ਜੰਮੂ ਸੁਪਰ ਫਾਸਟ ਟ੍ਰੇਨ ਦਾ ਨਾਂ ਬਦਲ ਕੇ '' ਬੇਗਮਪੁਰਾ ਐਕਸਪ੍ਰੈਸ '' ਰਖਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮੈਂਬਰਪਾਰਲੀਮੈਂਟ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਦਿੱਲੀ ਤੋਂ ਜਾਰੀ ਇਕ ਪ੍ਰੈਸ ਬਿਆਨ ਰਾਂਹੀ ਦਸਿਆਂ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਮੰਨ ਕੇ ਪ੍ਰਧਾਨ ਮੰਤਰੀ ਡਾ. Îਮਨਮੋਹਨ ਸਿੰਘ ਨੇ ਦਲਿਤ ਸਮਾਜ ਨੂੰ ਆਪਣੇ ਮੁਰੀਦ ਬਣਾ ਲਿਆ ਹੈ। |
|
ਬਾਈ ਤੂੰ ਸੌ ਲੈ ਲੈ ਪਰ ਬੀਅਰ ਦੇ ਦੇ, ਸੰਗਰੂਰ ਵਿੱਚ 75 ਰੁਪੈ ਵਾਲੀ ਬੀਅਰ ਵਿਕ ਰਹੀ ਹੈ ਸੌ ਰੁਪੈ ਵਿੱਚ ਸੰਗਰੂਰ 18 ਮਈ (ਲਖਦੀਪ ਸਿੰਘ): ਸਰਕਾਰੀ ਰੇਟ ਭਾਵੇਂ ਕੁਝ ਵੀ ਹੋਵੇ ਨਾਂ ਤਾਂ ਠੇਕੇਦਾਰਾਂ ਨੂੰ ਇਸਦੀ ਕੋਈ ਪਰਵਾਹ ਹੈ ਤੇ ਨਾਂ ਹੀ ਪਿਅੱਕਡ਼ਾਂ ਨੂੰ ਇਸ ਗੱਲ ਦੀ ਚਿੰਤਾ। ਆਪ ਹੁਦਰੇਪਣ ਦਾ ਆਲਮ ਇਹ ਹੈ ਕਿ ਐਕਸਾਈਜ਼ ਵਿਭਾਗ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਤੋਂ ਵੱਧ ਰੇਟ 'ਤੇ ਬੀਅਰ ਵੇਚ ਕੇ ਜਿੱਥੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਥਿਤ ਰੂਪ 'ਚ ਵਿਭਾਗ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਉਥੇ ਆਮ ਲੋਕਾਂ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ। |
 ਕਾਦੀਆਂ 17 ਮਈ (ਮਕਬੂਲ ਅਹਿਮਦ): ਫ਼ਿਲਮ ਅਭਿਨੇਤਾ ਸ਼ਾਹਰੁਖ਼ ਖ਼ਾਂ ਦੇ ਸਮਰਥਨ ਵਿਚ ਉਨ੍ਹਾਂ ਦੇ ਫ਼ੈਨ ਅਗੇ ਆ ਗਏ ਹਨ। ਇਸ ਸੰਬੰਧ ਵਿੱਚ ਉਨ੍ਹਾਂ ਦੀ ਸਮਰਥਕ ਸ਼ਾਹੀਨ ਦਾ ਕਹਿਨਾ ਹੈ ਕਿ ਕਲ ਆਈਥਪੀਥਐਲ ਮੈਚ ਤੋਂ ਬਾਅਦ ਸੁਰਖਿਆ ਕਰਮੀਆਂ ਨਾਲ ਹੋਈ ਹਾਥਾਪਾਈ ਅਤੇ ਗਾਲੀ ਗਲੋਚ ਦੀ ਘਟਨਾਂ ਮੰਦਭਾਗੀ ਤਾਂ ਹੈ। ਪਰੰਤੁ ਸ਼ਾਹਰੁਖ਼ ਖ਼ਾਂ ਨੂੰ ਸੁਰਖਿਆ ਕਰਮਚਾਰਿਆਂ ਵਲੋਂ ਰੋਕਨ ਦਾ ਕੀ ਮਕਸਦ ਹੈ ਇਸਦੀ ਜਾਂਚ ਹੋਣੀ ਚਾਹੀਦੀ ਹੈ। |
 ਚੰਡੀਗੜ੍ਹ 17 ਮਈ,(ਬੀਨਾਂ ਪੂਨੀਆ) : ਹਿੰਦੀ ਸਿਨੇਮੇ ਦੇ ਅਭਿਨੇਤਾ ਸ਼ਾਹਰੁਖ ਖਾਨ ਤੇ ਕੋਲਕਾਤਾ ਨਾਈਟ ਰਾਈਡਰ ਟੀਮ ਦੇ ਮਾਲਕ ਸ਼ਾਹਰੁਖ ਖਾਨ ਦੇ ਉੱਤੇ ਵਾਨਖੇੜੇ ਸਟੇਡੀਅਮ ਦੇ ਵਿੱਚ ਦੁਰਵਿਵਹਾਰ ਕਰਨ ਤੇ ਗਾਲੀ ਗਲੋਚ ਕਰਨ ਦਾ ਦੋਸ਼ ਹੈ । ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨਸ਼ੇ ਦੇ ਵਿੱਚ ਟੱਲੀ ਹੋ ਕੇ ਸ਼ਾਹਰੁਖ ਨੇ ਐੱਮ ਸੀ ਏ ਦੇ ਸਟਾਫ ਮੈਬਰਾਂ ਦੇ ਨਾਲ ਦੁਰਵਿਵਹਾਰ ਕੀਤਾ, ਤੇ ਗਾਲੀ ਗਲੋਚ ਕੀਤੀ । |
 ਚੰਡੀਗੜ੍ਹ /ਨਵੀ ਦਿੱਲੀ 17 ਮਈ, (ਬੀਨਾਂ ਪੂਨੀਆ) : ਕੇਂਦਰ ਸਰਕਾਰ ਨੇ 22 ਮਈ ਦੇ ਬਾਅਦ ਪੈਟਰੋਲ ਤੇ ਡੀਜਲ ਦੇ ਰੇਟਾਂ ਦੇ ਵਿੱਚ ਯੋਜਨਾ ਬਣਾਈ ਹੈ । ਇਸ ਯੋਜਨਾ ਦੇ ਤਹਿਤ ਸਰਕਾਰ 5 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ ਕਰੀਬ 3 ਰੁਪਏ ਪ੍ਰਤੀ ਲੀਟਰ ਡੀਜਲ ਦੇ ਰੇਟ ਵਿੱਚ ਵਾਧਾ ਕਰ ਸਕਦੀ ਹੈ । ਇਹਨਾਂ ਰੇਟਾਂ ਦੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿੱਚ ਸਹਿਮਤੀ ਜਤਾਈ ਜਾ ਰਹੀ ਹੈ ।ਜੇਕਰ ਕਿਸੇ ਵੀ ਪ੍ਰਕਾਰ ਦਾ ਪੈਟਰੋਲ ਤੇ ਡੀਜਲ ਨੂੰ ਲੈ ਵਾਧਾ ਹੋਵੇਗਾ , ਤਾਂ ਆਮ ਲੋਕਾਂ ਨੂੰ ਫਿਰ ਤੋਂ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ । |
 ਕਾਦੀਆਂ 17 ਮਈ (ਮਕਬੂਲ ਅਹਿਮਦ): ਕਾਦੀਆਂ ਦੇ ਆਸਪਾਸ ਦੇ ਖੇਤਰਾਂ ਵਿੱਚ ਬੇਧੜਕ ਹੋਕੇ ਕਿਸਾਨਾਂ ਵਲੋਂ ਪ੍ਰਸ਼ਾਸਨ ਦੇ ਹੁਕਮਾਂ ਦੀ ਸ਼ਰੇ ਆਮ ਧੱਜੀਆ ਉਡਾਈਆਂ ਜਾ ਰਹੀਆਂ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਨਾੜਾਂ ਨੂੰ ਅੱਗ ਲਗਾਏ ਜਾਨ ਦੀ ਸਖ਼ਤ ਪਾਬੰਦੀ ਹੈ। ਪਰੰਤੁ ਇਸ ਪਾਬੰਦੀ ਦਾ ਕਿਸਾਨਾਂ ਤੇ ਕੋਈ ਅਸਰ ਨਹੀਂ ਹੈ। ਕਾਦੀਆਂ,ਨੰਗਲ ਬਾਗ਼ਬਾਨਾਂ, ਛੋਟਾ ਨੰਗਲ,ਕਾਹਲਵਾਂ,ਲੀਰ ਕਲਾਂ,ਧੰਨੇ ਚੀਮੇਂ,ਹਰਚੋਵਾਲ,ਢਪਈ,ਰਾਮਪੁਰ ਸਹਿਤ ਅਨੇਕ ਇਲਾਕਿਆਂ ਵਿੱਚ ਨਾੜਾਂ ਨੂੰ ਅੱਗ ਲਗਾਕੇ ਜਿਥੇ ਪ੍ਰਦੂਸ਼ਨ ਫ਼ੈਲਾਇਆ ਜਾ ਰਿਹਾ ਹੈ । |
|
|
|
<< Start < Prev 1 2 3 4 5 6 7 8 9 10 Next > End >>
|
|
Page 1 of 316 |